ਪਠਾਨਕੋਟ , 24 ਮਈ 2021 ( ): ਸਰਕਾਰੀ ਸਕੂਲਾਂ ਦੀ ਨੁਹਾਰ ਦਿਨੋ ਦਿਨ ਬਦਲ ਰਹੀ ਹੈ, ਅਧਿਆਪਕਾਂ ਦੀ ਮਿਹਨਤ ਵੀ ਰੰਗ ਲਿਆਉਣ ਲੱਗ ਪਈ ਹੈ, ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਦੀ ਚਰਚਾ ਪਿੰਡ ਪਿੰਡ,ਸ਼ਹਿਰ ਸ਼ਹਿਰ ਹੋਣ ਲੱਗੀ ਹੈ, ਜਿਥੇ ਜਲਿ੍ਹੇ ਭਰ ਚ ਅਧਿਆਪਕਾਂ ਵੱਲ੍ਹੋਂ ਆਪਣੇ ‘ਲਾਲਾਂ‘ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਪਹਿਲ ਕਦਮੀਂ ਨੇ ਮਾਪਿਆਂ ਦਾ ਭਰੋਸਾ ਹੋਰ ਵਧਾਇਆ ਹੈ, ਉਥੇ ਹੀ ਪੰਚਾਂ, ਸਰਪੰਚਾਂ ਅਤੇ ਨਾਮਵਰ ਸ਼ਖ਼ਸੀਅਤਾਂ ਦੇ ਬੱਚਿਆਂ ਨੇ ਵੀ ਸਰਕਾਰੀ ਸਕੂਲਾਂ ਵੱਲ ਕਦਮ ਵਧਾਏ ਨੇ, ਜੋ ਸਰਕਾਰੀ ਸਕੂਲਾਂ ਪ੍ਰਤੀ ਦੁਚਿੱਤੀ ਚ ਪਏ ਮਾਪਿਆਂ ਨੂੰ ਸਰਕਾਰੀ ਸਕੂਲਾਂ ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਨਵਾਂ ਉਤਸ਼ਾਹ ਦੇਵੇਗੀ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਹੈ, ਉਨ੍ਹਾਂ ਵੱਲ੍ਹੋਂ ਨਵੇਂ ਦਾਖ਼ਲਿਆਂ ਦੀ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਿੰਨਾਂ ਅਧਿਆਪਕਾਂ ਦੇ ਬੱਚੇ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਹਨ, ਉਨ੍ਹਾਂ ਵੱਲ੍ਹੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਹੈ ਉਨ੍ਹਾਂ ਵਿੱਚ ਨਰਿੰਦਰ ਵਰਮਾ (ਲੈਕਚਰਾਰ ਇਕਨਾਮਿਕਸ) ਸਰਕਾਰੀ ਸੀ.ਸੈ.ਸਕੂਲ, ਨੰਗਲ ਭੂਰ, ਵਨੀਤਾ ਗੁਪਤਾ (ਲੈਕਚਰਾਰ ਪੋਲੋ. ਸਾਇੰਸ) ਸਰਕਾਰੀ ਸੀ.ਸੈ.ਸਕੂਲ ਜੰਡਵਾਲ, ਸੰਜੀਵ ਸ਼ਰਮਾ (ਡੀ.ਐਮ. ਸਾਇੰਸ), ਅਨੂੰ ਸ਼ਰਮਾ(ਹੈਡ ਮਿਸਟ੍ਰੈਸ) ਸਰਕਾਰੀ ਹਾਈ ਸਕੂਲ ਬਾਰਠ ਸਾਹਿਬ, ਮੀਨਾ ਕੁਮਾਰੀ ਸਰਕਾਰੀ ਪ੍ਰਾਇਮਰੀ ਸਕੂਲ ਮਨਵਾਲ, ਦਰਸ਼ਨ ਸਿੰਘ (ਪਿ੍ਰੰਸੀਪਲ) ਸਰਕਾਰੀ ਸੀ.ਸੈ.ਸਕੂਲ ਤਾਰਾਗੜ, ਸਤਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਗੰਡੇਪਿੰਡੀ, ਤਰਸੇਮ ਲਾਲ ਸਰਕਾਰੀ ਪ੍ਰਾਇਮਰੀ ਸਕੂਲ ਬਾੜ ਸੁਡਾਲ, ਭਾਵਨਾ ਗੋਤਮ ਸਰਕਾਰੀ ਪ੍ਰਾਇਮਰੀ ਸਕੂਲ, ਭਾਦਨ, ਸੁਮਨ ਸਰਕਾਰੀ ਪ੍ਰਾਇਮਰੀ ਸਕੂਲ ਸੈਲੀ ਕੁਲੀਆਂ ਆਦਿ ਸ਼ਾਮਲ ਹਨ। ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਡੀਐਸਐਮ ਬਲਵਿੰਦਰ ਸੈਣੀ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮੰਨੀ, ਪੜੋ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਬਿ੍ਰਜ ਰਾਜ ਆਦਿ ਹਾਜਰ ਸਨ ।

English






