ਐਸ ਏ ਐਸ ਨਗਰ, 02 ਜੁਲਾਈ 2021
ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ. (ਡੀ), ਸ੍ਰੀ ਗੁਰਚਰਨ ਸਿੰਘ ਪੀ.ਪੀ.ਐਸ., ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਬਰਾਂ ਰਾਮਜੀਤ ਸਿੰਘ ਉਰਫ ਰਾਮ, ਚੰਨਪ੍ਰੀਤ ਸਿੰਘ ਉਰਫ ਚੰਨੀ, ਗਿਰੀਸ ਬੈਂਬੀ ਉਰਫ ਗੈਰੀ ਅਤੇ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ 21 ਲਗਜ਼ਰੀ ਚੋਰੀ ਕੀਤੀਆਂ ਗੱਡੀਆਂ ਬ੍ਰਾਮਦ ਕੀਤੀਆਂ ਹਨ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10-06-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਮਿਲੀ ਕਿ ਮੋਹਾਲੀ ਸ਼ਹਿਰ ਵਿੱਚ ਵਾਹਨ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਗੱਡੀਆਂ ਚੋਰੀ ਕਰਨ ਦੀ ਭਾਲ ਵਿੱਚ ਘੁੰਮ ਰਹੇ ਹਨ।ਜਿਸ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 84 ਮਿਤੀ 10-06-2021 ਅ/ਧ 379,411,420,465,467,468,473,120ਭ ੀਫਛ ਥਾਣਾ ਬਲੌਂਗੀ ਮੋਹਾਲੀ ਦਰਜ ਰਜਿਸਟਰ ਕਰਵਾਇਆ ਸੀ, ਜਿਸਤੇ ਕਰਵਾਈ ਕਰਦੇ ਹੋਏ ਇੰਸ: ਗੁਰਮੇਲ ਸਿੰਘ ਅਤੇ ਇੰਸ:ਸਤਵੰਤ ਸਿੰਘ ਇੰਚਾਰਜ ਸਾਈਬਰ ਓਪਰੇਸ਼ਨ ਸੈੱਲ ਸਮੇਤ ਗਠਿਤ ਕੀਤੀ ਗਈ ਟੀਮ ਵੱਲੋਂ 1.ਰਾਮਜੀਤ ਸਿੰਘ ਉਰਫ ਰਾਮ ਪੁੱਤਰ ਮਨਪ੍ਰੀਤ ਸਿੰਘ ਵਾਸੀ H2-83 FIRST FLOOR VIKAS PURI NEW DELHI 2. ਗਰੀ ਬੈਮਬੀ ਉਰਫ ਗੈਰੀ ਪੁੱਤਰ ਉਪਕਾਰਦੀਪ ਸਿੰਘ ਵਾਸੀ ਵਾਰਡ ਨੰਬਰ 03 ਸੋਂਧੀ ਮੁਹੱਲਾ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲ਼ਾ ਤਰਨਤਾਰਨ,3. ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਲਸ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨਤਾਰਨ ਹਾਲ ਵਾਸੀ ਹਰਗੋਬਿੰਦ ਐਵੀਨਿਊਂ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸੀ 4.ਚੰਨਪ੍ਰੀਤ ਸਿੰਘ ਉਰਫ ਚੰਨੀ ਪੁੱਤਰ ਹਰਵਿੰਦਰ ਪਾਲ ਸਿੰਘ ਵਾਸੀ H.No A1 E-B CHANDAR VIHAR NILOTHI EXT NANGLOI NEW DELHI ਨੂੰ ਦੋਰਾਨੇ ਨਾਕਾਬੰਦੀ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਵਾਲੀ ਗੱਡੀ ਨੰਬਰ DL 10DF 6383 ਮਾਰਕਾ ਬਰੀਜਾ ਵਿੱਚੋਂ ਤਲਾਸੀ ਦੌਰਾਨ 32 ਨਸ਼ੀਲੇ ਟੀਕੇ ਬ੍ਰਾਮਦ ਕਰਕੇ ਵੱਖਰਾ ਮੁਕੱਦਮਾ ਨੰਬਰ 228 ਮਿਤੀ 17/06/2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਵਾਇਆ ਗਿਆ ਸੀ।
ਦੋਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਾਮਜੀਤ ਸਿੰਘ ਉਰਫ ਰਾਮ ਨੇ ਬਾਰਵੀਂ ਤੱਕ ਦੀ ਪੜਾਈ ਕੀਤੀ ਹੈ, ਜੋ ਗਿਰੋਹ ਦਾ ਸਰਗਨਾ ਹੈ, ਜਿਸ ਪਰ ਪਹਿਲਾਂ ਵੀ ਵਾਹਨ ਚੋਰੀ ਦੇ ਵੱਖ-ਵੱਖ ਰਾਜਾ ਵਿੱਚ ਕਰੀਬ 70-80 ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਇਹ ਸਾਲ 2012 ਤੋਂ ਭਗੌੜਾ ਚੱਲ ਰਿਹਾ ਹੈ ਅਤੇ ਚੰਨਪ੍ਰੀਤ ਸਿੰਘ ਉਰਫ ਚੰਨੀ ਪਰ ਵੀ ਕਰੀਬ 25-30 ਮੁਕੱਦਮੇ ਦਰਜ ਹਨ ਜਿਹਨਾ ਵਿੱਚ ਜਮਾਨਤ ਕਰਵਾਉਣ ਤੋਂ ਬਾਅਦ ਭਗੌੜਾ ਚੱਲ ਰਿਹਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਪੰਜਾਬ, ਦਿੱਲੀ, ਚੰਡੀਗੜ,ਹਰਿਆਣਾ ਅਤੇ ਯੂ.ਪੀ. ਦੇ ਵੱਖ-ਵੱਖ ਸਹਿਰਾਂ ਤੋਂ ਵਾਹਨ ਚੋਰੀ ਕਰਦੇ ਸਨ।ਇਹ ਸਕੇਲ ਨਾਲ ਕਾਰ ਖੋਲਦੇ ਸਨ ਜਾਂ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲਦੇ ਸੀ।ਗੱਡੀਆਂ ਖੋਲਣ ਤੋਂ ਬਾਅਦ ਜੀਰੋ ਕੀਤਾ ਈ.ਸੀ.ਐਮ(ENGINE CONTROL MODULE) ਵਰਤ ਕੇ ਗੱਡੀ ਦੇ ਈ.ਸੀ.ਐਮ ਨੂੰ ਬਾਈਪਾਸ ਕਰਕੇ ਗੱਡੀ ਸਟਾਰਟ ਕਰਕੇ ਲੈ ਜਾਂਦੇ ਸਨ,ਅਤੇ ਚੋਰੀ ਕੀਤੀ ਗੱਡੀ ਦਾ ਈ.ਸੀ.ਐਮ ਡੀ-ਕੋਡ ਕਰਕੇ ਅਗਲੀ ਗੱਡੀ ਚੋਰੀ ਕਰਨ ਲਈ ਵਰਤਦੇ ਸਨ।
ਚੋਰੀ ਕੀਤੀਆਂ ਗੱਡੀਆਂ ਨੂੰ ਇੰਡੀਆ ਦੇ ਅਲੱਗ-ਅਲੱਗ ਸਹਿਰਾਂ ਵਿੱਚ ਵੇਚ ਦਿੱਤਾ ਜਾਂਦਾ ਸੀ।ਦੋਸ਼ੀਆਂ ਮਨਿੰਦਰ ਸਿੰਘ ਅਤੇ ਗਿਰੀਸ ਬੈਮਬੀ ਉਰਫ ਗੈਵੀ ਦੀ ਪੁੱਛ-ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਾਮਜੀਤ ਸਿੰਘ ਪਹਿਲਾਂ ਹੀ ਚੋਰੀ ਕੀਤੀਆ ਗੱਡੀਆ ਦੀ ਡੀਲ ਮਨਿੰਦਰ ਸਿੰਘ ਨਾਲ ਕਰ ਲੈਂਦਾ ਸੀ ਜਿਹਨਾਂ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਪਾਰਕਾਂ ਅਤੇ ਤਰਨਤਾਰਨ ਜਿਲ੍ਹੇ ਵਿੱਚ ਵੱਖ ਵੱਖ ਪਾਰਕਿੰਗਾਂ ਵਿੱਚ ਖੜੀ ਕਰਵਾ ਦਿੰਦਾ ਸੀ ਅਤੇ ਮਨਿੰਦਰ ਸਿੰਘ ਗੱਡੀਆਂ ਉੱਥੋਂ ਲਿਜਾ ਕੇ ਅੱਗੇ ਚਾਸੀ ਨੰਬਰ, ਇੰਜਣ ਨੰਬਰ ਟੈਂਮਪਰ ਕਰਵਾ ਕਿ ਅਤੇ ਐਕਸੀਡੈਂਟਲ ਟੋਟਲ ਡੈਮਜ ਵਾਹਨਾਂ ਦੇ ਕਾਗਜਾਤ ਲਗਾ ਕੇ ਅੱਗੇ ਗਿਰੀਸ ਬੈਮਬੀ ਉਰਫ ਗੈਰੀ ਨੂੰ ਚੋਰੀ ਦੀਆਂ ਗੱਡੀਆਂ ਅੱਗੇ ਵੇਚ ਦਿੰਦੇ ਸੀ।
ਦੋਸੀ ਮਨਿੰਦਰ ਸਿੰਘ ਉੱਪਰ ਪਹਿਲਾਂ ਵੀ 4-5 ਮੁਕੱਦਮੇ ਦਰਜ ਹੋਏ ਹਨ।ਦੋਸ਼ੀ ਮਨਿੰਦਰ ਸਿੰਘ ਮੁਕੱਦਮਿਆਂ ਵਿੱਚ ਭਗੌੜਾ ਚੱਲਦਾ ਆ ਰਿਹਾ ਹੈ।ਗਿਰੋਹ ਦੇ ਮੈਂਬਰਾਂ ਦੀ ਪੁੱਛਗਿੱਛ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਨੇ 100 ਦੇ ਕਰੀਬ ਕਾਰਾਂ ਚੋਰੀ ਕੀਤੀਆਂ ਹਨ।ਤਫਤੀਸ਼ ਦੋਰਾਨ ਕੁੱਲ 16 ਹੋਰ ਦੋਸ਼ੀ ਨਾਮਜਦ ਹੋ ਚੁੱਕੇ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ।ਜਿਨਾਂ ਪਾਸੋ ਭਾਰੀ ਮਾਤਰਾ ਵਿੱਚ ਚੋਰੀ ਦੇ ਵਾਹਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।ਜਿਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ
1. ਰਾਮਜੀਤ ਸਿੰਘ ਉਰਫ ਰਾਮ ਪੁੱਤਰ ਮਨਪ੍ਰੀਤ ਸਿੰਘ ਵਾਸੀ H2-83 FIRST FLOOR VIKAS PURI NEW DELHI ਉਮਰ ਕਰੀਬ 27 ਸਾਲ (ਗ੍ਰਿਫਤਾਰ)
2. ਚੰਨਪ੍ਰੀਤ ਸਿੰਘ ਉਰਫ ਚੰਨੀ ਪੁੱਤਰ ਹਰਵਿੰਦਰ ਪਾਲ ਸਿੰਘ ਵਾਸੀ H.No A1 E-B CHANDAR VIHAR NILOTHI EXT NANGLOI NEW DELHI ਉਮਰ ਕਰੀਬ 33 ਸਾਲ (ਗ੍ਰਿਫਤਾਰ)
3. ਗਿਰੀਸ ਬੈਂਬੀ ਉਰਫ ਗੈਰੀ ਪੁੱਤਰ ਉਪਕਾਰਦੀਪ ਸਿੰਘ ਵਾਸੀ ਵਾਰਡ ਨੰਬਰ 03 ਸੋਧੀ ਮਹੱਲਾ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲ਼ਾ ਤਰਨਤਾਰਨ ਉਮਰ ਕਰੀਬ 27।(ਗ੍ਰਿਫਤਾਰ)
4. ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਲਸ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨਤਾਰਨ ਹਾਲ ਵਾਸੀ ਹਰਗੋਬਿੰਦ ਐਵੀਨਿਊਂ ਅੰਮ੍ਰਿਤਸਰ ਉਮਰ ਕਰੀਬ 29 ਸਾਲ।(ਗ੍ਰਿਫਤਾਰ)
ਨਾਮਜਦ ਕੀਤੇ ਦੋਸ਼ੀਆਂ ਪਾਸੋ ਕਰੀਬ 35-40 ਗੱਡੀਆਂ ਹੋਰ ਬ੍ਰਾਮਦ ਕਰਨੀਆਂ ਬਾਕੀ ਹਨ।
ਮੁਕੱਦਮਾ ਨੰਬਰ 84 ਮਿਤੀ 10-06-2021 ਅ/ਧ 379,411,420,465,467,468,473,120B IPC ਐਕਟ ਤਹਿਤ ਥਾਣਾ ਬਲੌਂਗੀ ਮੋਹਾਲੀ ਵਿੱਚ ਬ੍ਰਾਮਦ ਕੀਤੀਆ ਗੱਡੀਆ ਵਿੱਚ ਟਰੇਸ ਮੁਕੱਦਮੇ
FORTUNER CH01 BB 2210 FIR No. 87 DT 02/06/2021 U/S 379,34 IPC PS PH-8 MOHALI
FORTUNER HR06 AG 5953 FIR No. 343 DT 04/06/2021 U/S 379 IPC PS CHANDNI BHAG PANIPAT.
FORTUNER CH01 BA 8999 FIR No. 91 DT 08/06/2021 U/S 379 IPC PS SEC-09 AMBALA.
INNOVA CH01 CB 2081 FIR No. 352 DT 11/06/2021 U/S 379 IPC PS ZIRKPUR.
INNOVA PB 11W 6883 FIR No. 88 DT 02/06/2021 U/S 379,34 IPC PS PH-8 MOHALI
BREZZA DL8C AY 8958 FIR No. 13684 DT 26/05/2021 U/S 379 IPC PS CRIME BRANCH DELHI.

हिंदी






