‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ` ਡਿਸਟ੍ਰਿਕਟ ਰੂਰਲ ਰੋਡ ਸੈਮੀਨਾਰ ਦਾ ਕੀਤਾ ਗਿਆ ਆਯੋਜਨ

Sorry, this news is not available in your requested language. Please see here.

ਕੁਦਰਤੀ ਸੋਮਿਆਂ ਨੂੰ ਸੰਭਾਲ ਕੇ ਰੱਖਣਾ ਸਾਡਾ ਮੁੱਢਲਾ ਫਰਜ-ਵਿਧਾਇਕ ਦਵਿੰਦਰ ਘੁਬਾਇਆ
ਫਾਜ਼ਿਲਕਾ, 14 ਅਗਸਤ 2021
ਭਾਰਤੀ ਆਜ਼ਾਦੀ ਦੇ 75 ਵੇਂ ਸਾਲ ਸਟੇਟ ਰੂਰਲ ਰੋਡ ਡਿਵੈਲਪਮੈਂਟ ਪੰਜਾਬ (ਐਸ ਆਰ ਆਰ ਡੀ ਏ) ਦੇ ਮੌਕੇ `ਤੇ ਫਾਜ਼ਿਲਕਾ ਵਿਖੇ ਸੜਕ ਦੇ ਨਾਲ ਰੁੱਖ ਲਗਾਉਣ ਦੇ ਵਿਸ਼ੇ ਅਤੇ ‘ਸੜਕ ਸੁਰੱਖਿਆ ਦਾ ਮਹੱਤਵ ਵਿਸ਼ੇ `ਤੇ ਫਾਜ਼ਿਲਕਾ ਵਿੱਚ ਜ਼ਿਲ੍ਹਾ ਪੇਂਡੂ ਸੜਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ` ਤਹਿਤ ਕਰਵਾਏ ਗਏ ਸੈਮੀਨਾਰ ਵਿਖੇ ਮੁੱਖ ਮਹਿਮਾਨ ਵਜੋਂ ਸ: ਦਵਿੰਦਰ ਸਿੰਘ ਘੁਬਾਇਆ ਐਮ.ਐਲ.ਏ. ਫਾਜ਼ਿਲਕਾ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ ਨੇ ਮਾਰਕੀਟ ਕਮੇਟੀ ਫਾਜ਼ਿਲਕਾ ਵਿਖੇ ਬੂਟੇ ਲਗਾ ਕੇ ਕੀਤੀ।
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸਾਨੂੰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨਾਲ ਵੱਧ ਰਹੀਆਂ ਬੀਮਾਰੀਆਂ ਦੇ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪਿੰਡ ਦੀਆ ਪੰਚਾਇਤਾਂ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਅਜ਼ਾਦੀ ਦਿਹਾੜੇ ਮੌਕੇ ਹਰ ਪਿੰਡ ਵਿੱਚ ਪੰਜ ਪੰਜ ਸੌ ਬੂਟੇ ਲਗਾਏ ਜਾਣ ਤਾਂ ਜ਼ੋ ਸਾਡਾ ਵਾਤਾਵਰਨ ਸ਼ੁੱਧ ਬਣ ਸਕੇ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਨੇ ਧਰਤੀ, ਹਵਾ, ਆਕਾਸ਼, ਪਾਣੀ ਆਦਿ ਨੂੰ ਰੱਬ ਦਾ ਨਾਮ ਦਿੱਤਾ ਹੋਇਆ ਹੈ ਸੋ ਇਸ ਲਈ ਸਾਨੂੰ ਕੁਦਰਤੀ ਸੋਮਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।
ਸ. ਦਵਿੰਦਰ ਘੁਬਾਇਆ ਨੇ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਪੈਚਾਂ ਵਾਲੀ ਤੋ ਤੁਰਕਾ ਵਾਲੀ ਤੱਕ ਅਤੇ ਲਾਧੂਕਾ ਮੰਡੀ ਤੋ ਹੋਜ ਖਾਸ ਤੱਕ ਅਠਾਰਾਂ ਫੁੱਟੀ ਚੌੜੀ ਸੜਕ ਦਾ ਕੰਮ ਚਾਲੂ ਕਰਵਾਇਆ ਜੋ ਜਲਦ ਬਣ ਕੇ ਤਿਆਰ ਹੋ ਜਾਵੇਗੀ।ਇਸ ਦੌਰਾਨ ਸ. ਘੁਬਾਇਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ 45 ਕਿਲੋਮੀਟਰ ਨਵੀਆਂ ਸੜਕਾ ਦੀ ਮਨਜੂਰੀ ਮਿਲ ਗਈ ਹੈ ਜਿਸ `ਤੇ 4.5 ਕਰੋੜ ਦਾ ਖਰਚ ਆਵੇਗਾ ਜ਼ੋ ਜਲਦ ਸ਼ੁਰੂ ਹੋ ਜਾਣਗੀਆਂ।
ਸ਼੍ਰੀ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ ਨੇ ਕਿਹਾ ਕਿ ਪਿੰਡਾਂ ਦੀਆ ਜੋ ਤੰਗ ਸੜਕਾ ਹਨ ਉਹਨਾਂ ਨੂੰ ਵੀ ਜਲਦ ਅਠਾਰਾਂ ਫੁੱਟੀ ਕੀਤਾ ਜਾ ਰਿਹਾ ਹੈ।ਇਸ ਦੌਰਾਨ ਐਸ ਡੀ ਓ ਮੰਡੀ ਬੋਰਡ ਸ੍ਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਪੰਚਾਇਤ ਨੂੰ ਸੜਕਾ ਤੇ ਬੂਟੇ ਲਗਾਉਣ ਲਈ ਚਾਹੀਦੇ ਹੋਣ ਤਾਂ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸੜਕਾ ਦੀਆ ਬਰਮਾ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਸੜਕਾ ਦੀ ਮਿਆਦ ਦੁੱਗਣੀ ਹੋ ਸਕੇ।ਇਸ ਦੌਰਾਨ ਸ਼੍ਰੀ ਪ੍ਰੇਮ ਕੁਲਾਰੀਆ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਐਡਵੋਕੇਟ ਸੁਰਿੰਦਰ ਸਚਦੇਵਾ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਚੇਅਰਮੈਨ ਪੰਜਾਬ ਐਗਰੋ ਵਿਕਾਸ ਬੋਰਡ, ਸ਼੍ਰੀ ਮਨੋਹਰ ਸਿੰਘ ਮੁਜੈਦੀਆ ਚੇਅਰਮੈਨ ਅਤੇ ਸ਼੍ਰੀ ਸੁਖਵਿੰਦਰ ਸਿੰਘ ਵੱਲੋਂ ਵਿਧਾਇਕ ਫਾਜ਼ਿਲਕਾ ਦਾ ਗੈਸਟ ਆਫ ਹਾਨਰ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਬੇਗ ਚੰਦ ਐਕਸ ਸਰਪੰਚ, ਗੁਰਜੀਤ ਸਿੰਘ ਗਿੱਲ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਮਨੋਹਰ ਸਿੰਘ ਮੁਜੈਦੀਆ ਚੇਅਰਮੈਨ ਰਾਏ ਸਿੱਖ ਭਲਾਈ ਵੈੱਲਫੇਅਰ ਬੋਰਡ ਪੰਜਾਬ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਲਾਡੀ ਬਜਾਜ, ਮਾਧੁਰ ਕੁੱਕੜ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਸਾਹਿਲ ਕੰਬੋਜ, ਅਸ਼ਵਨੀ ਕੁਮਾਰ ਐਮ ਸੀ, ਜਗਦੀਸ਼ ਕੁਮਾਰ ਬਸਵਾਲਾ, ਮਹਿੰਦਰ ਸਿੰਘ, ਜਗਦੀਸ਼ ਸਿੰਘ, ਜਗਦੀਸ਼ ਬੈਨੀਵਾਲ ਸਰਪੰਚ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।