ਚਾਹਵਾਨ 30 ਜੂਨ ਤੱਕ ਫਾਰਮ ਜਮਾਂ ਕਰਵਾਉਣ
ਪਟਿਆਲਾ, 17 ਜੂਨ,2021-
ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ 21 ਦਸੰਬਰ 2021 ਤੱਕ ਚੱਲਣ ਵਾਲੇ ਇਸ ਛੇ ਮਹੀਨੇ ਦੇ ਕੋਰਸ ਲਈ ਚਾਹਵਾਨ ਵਿਅਕਤੀ ਮਿਤੀ 30 ਜੂਨ ਤੱਕ ਆਪਣੇ ਫਾਰਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਭਾਸ਼ਾ ਭਵਨ, ਭਾਸ਼ਾ ਵਿਭਾਗ ਸੇਰਾਂ ਵਾਲਾ ਗੇਟ ਪਟਿਆਲਾ ਵਿਖੇ ਜਮਾਂ ਕਰਵਾ ਸਕਦੇ ਹਨ।
ਸ੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਚਾਹਵਾਨ ਵਿਅਕਤੀ ਫਾਰਮ ਭਰਕੇ ਨਾਲ ਇਕ ਪਾਸਪੋਰਟ ਸਾਈਜ਼ ਫ਼ੋਟੋ, ਆਧਾਰ ਕਾਰਡ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀ ਕਾਪੀ ਲਗਾਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਮੇਂ ਸਮੇਂ ‘ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਕਲਾਸ ਆਨ ਲਾਈਨ ਲਗਾਈਆਂ ਜਾ ਸਕਦੀਆਂ ਹਨ ਅਤੇ ਕੋਵਿਡ-19 ਦੇ ਹਾਲਾਤ ਠੀਕ ਹੋਣ ‘ਤੇ ਉਰਦੂ ਭਾਸ਼ਾ ਦੀ ਕਲਾਸ ਸ਼ਾਮ 5 ਵਜੇ ਤੋਂ 6 ਵਜੇ ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਵਿਖੇ ਲੱਗਿਆ ਕਰੇਗੀ।

हिंदी






