ਐਸ.ਡੀ.ਐਮ. ਰੂਪਨਗਰ ਨੇ ਪਿੰਡ ਬੇਲੀ ਵਿਖੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਮੌਕੇ ‘ਤੇ ਜਾ ਕੇ ਬੁਝਵਾਈ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਸੈਟੇਲਾਈਟ ਤੋਂ ਸੂਚਨਾ ਮਿਲਣ ਤੇ ਤੁਰੰਤ ਮੌਕੇ ‘ਤੇ ਪੁੱਜ ਕੇ ਕੀਤੀ ਕਾਰਵਾਈ
ਰੂਪਨਗਰ, 3 ਨਵੰਬਰ:
ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਪਿੰਡ ਬੇਲੀ ਵਿਖੇ ਜਾ ਕੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਵਾਈ ਅਤੇ ਕਾਰਵਾਈ ਕੀਤੀ।
ਇਸ ਮੌਕੇ ਐਸ.ਡੀ.ਐਮ. ਰੂਪਨਗਰ ਵੱਲੋਂ ਪਿੰਡ ਬਿੱਕੋਂ, ਘਨੌਲਾ, ਸਾਹੋ ਮਾਜਰਾ, ਨੂੰਹੋਂ ਅਤੇ ਰਣਜੀਤ ਪੁਰ ਦਾ ਵੀ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸੈਟੇਲਾਈਟ ਰਾਹੀ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬੇਲੀ ਵਿਖੇ ਲਗਾਈ ਅੱਗ ਦੀ ਸੂਚਨਾ ਮਿਲਦੇ ਸਾਰ ਉਹ 20 ਮਿੰਟ ਦੇ ਅੰਦਰ ਹੀ ਮੌਕੇ ‘ਤੇ ਪਹੁੰਚੇ ਅਤੇ ਸ਼ਰਾਰਤੀ ਅਨਸਰਾਂ ਤੇ ਤੁਰੰਤ ਕਾਰਵਾਈ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲ ਸਕਣ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਮਸ਼ੀਨਰੀ ਰਾਹੀ ਜ਼ਮੀਨ ਵਿੱਚ ਹੀ ਸਮੇਟਣ ਜਾਂ ਬੇਲਰ ਨਾਲ ਗੰਢਾ ਬਣਾਇਆ ਜਾਵੇ।