ਔਜਲਾ ਨੇ ਏਅਰਪੋਰਟ ਤੋਂ ਸ਼ਹਿਰ ਤੱਕ ਚੱਲਣ ਵਾਲੀ ਏ.ਸੀ. ਬੱਸ ਸੇਵਾ ਦਾ ਕੀਤਾ ਉਦਘਾਟਨ

Sorry, this news is not available in your requested language. Please see here.

ਅੰਮ੍ਰਿਤਸਰ 16 ਅਗਸਤ 2021
ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਸੰਗਤਾਂ ਅਤੇ ਯਾਤਰੂਆਂ ਨੂੰ ਏਅਰਪੋਰਟ ਤੋਂ ਸ਼ਹਿਰ ਤੱਕ ਆਉਣ ਲਈ ਸਸਤੀ ਸੇਵਾ ਮੁਹੱਈਆ ਕਰਵਾਈ ਗਈ ਹੈ। ਜਿਸ ਤਹਿਤ ਬੀ.ਆਰ.ਟੀ.ਐਸ. ਦੀਆਂ ਬੱਸਾਂ ਏਅਰਪੋਰਟ ਤੱਕ ਚੱਲਣਗੀਆਂ ਇਸ ਸਬੰਧੀ ਅੱਜ ਸ੍ਰੀ ਗੁਰੂ ਰਾਮ ਦਾਸ ਅੰਤਰਰਾਟਰੀ ਹਵਾਈ ਅੱਡਾ ਤੋਂ ਘਿਊ ਮੰਡੀ ਚੌਂਕ (ਗੋਲਡਨ ਟੈਂਪਲ) ਰੂਟ ਉਪਰ ਮੈਟਰੋ ਬਸ ਸੇਵਾ ਚਲਾਉਣ ਲਈ ਮੈਂਬਰ ਪਾਰਲੀਮੈਟ ਸ੍ਰੀ ਗੁਰਜੀਤ ਸਿੰਘ ਔਜਲਾ, ਸ੍ਰੀ ਕਰਮਜੀਤ ਸਿੰਘ ਰਿੰਟੂ, ਮੇਅਰ ਨਗਰ ਨਿਗਮ, ਅੰਮ੍ਰਿਤਸਰ ਵੱਲੋ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਬੱਸ ਨੂੰ ਝੰਡੀ ਦੇ ਕੇ ਸੇਵਾ ਚਾਲੂ ਕੀਤੀ ਗਈ।
ਸ: ਔਜਲਾ ਨੇ ਦੱਸਿਆ ਕਿ ਇਸ ਬੱਸ ਦਾ ਰੂਟ ਸ੍ਰੀ ਗੁਰੂ ਰਾਮ ਦਾਸ ਅੰਤਰਰਾਟਰੀ ਹਵਾਈ ਅੱਡਾ-ਮੀਰਾਂ ਕੋਟ ਚੌਂਕ-ਗੁੰਮਟਾਲਾ ਪਿੰਡ (ਜੁਜਾਰ ਸਿੰਘ ਐਵੀਨਿਊ)-ਗੁੰਮਟਾਲਾ ਬਾਈ ਪਾਸ-ਰਣਜੀਤ ਐਵੀਨਿਊ ( ਹਰਤੇਜ ਹਸਪਤਾਲ)-ਕੰਨਟੋਨਮੈਟ ਚੌਕ (ਸਰੂਪ ਰਾਣੀ ਕਾਲਜ)-ਰਾਣੀ ਕਾ ਬਾਗ- ਸਦਰ ਥਾਣਾ- ਕੈਨਾਲ ਦਫਤਰ-ਅੰਮ੍ਰਿਤਸਰ ਰੇਲਵੇ ਸਟੇਸ਼ਨ-ਅਲੈਗਜੰਡਰ ਸਕੂਲ-ਸਿਵਲ ਹਸਪਤਾਲ-ਆਈ.ਐਸ.ਬੀ.ਟੀ.-ਰਾਮ ਤਲਾਈ ਚੌਂਕ- ਘਿਊ ਮੰਡੀ ਚੌਕ ( ਗੋਲਡਨ ਟੈਂਪਲ) ਅਤੇ ਵਾਪਸੀ ਘਿਊ ਮੰਡੀ ਚੌਕ (ਗੋਲਡਨ ਟੈਂਪਲ) ਤੋ ਚੱਲ ਕੇ ਰਾਮ ਤਲਾਈ ਚੌਕ-ਆਈ.ਐਸ.ਬੀ.ਟੀ.-ਸਿਵਲ ਹਸਪਤਾਲ-ਹਾਲ ਗੇਟ- ਅੰਮ੍ਰਿਤਸਰ ਰੇਲਵੇ ਸਟੇਨ-ਕੈਨਾਲ ਦਫਤਰ-ਸਦਰ ਥਾਣਾ-ਰਾਣੀਕਾ ਬਾਗ-ਕੰਨਟੋਨਮੈਟ ਚੌਕ (ਸਰੂਪ ਰਾਣੀ ਕਾਲਜ)-ਰਣਜੀਤ ਐਵੀਨਿਊ (ਹਰਤੇਜ ਹਸਪਤਾਲ)-ਗੁੰਮਟਾਲਾ ਬਾਈ ਪਾਸ- ਗੁੰਮਟਾਲਾ ਪਿੰਡ (ਜੁਜਾਰ ਸਿੰਘ ਐਵੀਨਿਊ ਚੌਕ)- ਮੀਰਾਂ ਕੋਟ ਚੌਂਕ ਸ੍ਰ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਪਹੁੰਚਿਆ ਕਰੇਗੀ।
ਉਨਾਂ ਦੱਸਿਆ ਕਿ ਇਸ ਰੂਟ ਦੇ ਬਸ ਸਟੇਸ਼ਨਾਂ ਦਾ ਕਿਰਾਇਆ ਪ੍ਰਤੀ ਸਵਾਰੀ ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡਾ ਤੋ ਮੀਰਾ ਕੋਟ ਚੌਂਕ 5/- ਰੁਪਏ, ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡਾ ਤੋ ਰਾਣੀਕਾ ਬਾਗ 10/- ਰੁਪਏ, ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡਾ ਤੋ ਘਿਊ ਮੰਡੀ ਚੌਕ 15/- ਰੁਪਏ, ਘਿਊ ਮੰਡੀ ਚੌਕ ਤੋ ਕੰਨਟੋਨਮੈਟ ਚੌਕ(ਸਰੂਪ ਰਾਣੀ ਕਾਲਜ ਤਕ) 5/- ਰੁਪਏ , ਘਿਊ ਮੰਡੀ ਚੌਕ ਤੋ ਮੀਰਾਂ ਕੋਟ ਚੌਕ 10/- ਰੁਪਏ, ਘਿਊ ਮੰਡੀ ਚੌਕ ਤੋ ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡਾ 15/- ਰੁਪਏ ਹੋਵੇਗਾ, ਜਿਸ ਨਾਲ ਮੁਸਾਫਰਾਂ ਦੀ ਸਹੂਲਤ ਲਈ ਉਪਰੋਕਤ ਨਵੇ ਚਲਾਏ ਜਾ ਰਹੇ ਰੂਟ ਨੰਬਰ 501-ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡਾ ਤੋ ਘਿਊ ਮੰਡੀ ਚੌਂਕ (ਗੋਲਡਨ ਟੈਂਪਲ) ਨੂੰ ਪਹਿਲਾਂ ਚਲਾਏ ਜਾ ਰਹੇ ਰੂਟ ਨੰਬਰ 201 ਇੰਡੀਆ ਗੇਟ ਤੋ ਅੰਮ੍ਰਿਤਸਰ ਐਂਟਰੀ ਗੇਟ(ਗੋਲਡਨ ਗੇਟ) ਅਤੇ ਵਾਪਸੀ, ਰੂਟ ਨੰਬਰ 301 ਵੇਰਕਾ ਕੈਨਾਲ ਤੋ ਇੰਡੀਆ ਗੇਟ ਅਤੇ ਵਾਪਸੀ, ਰੂਟ ਨੰਬਰ 401 ਅੰਮ੍ਰਿਤਸਰ ਐਂਟਰੀ ਗੇਟ ਤੋ ਵੇਰਕਾ ਕੈਨਾਲ ਅਤੇ ਵਾਪਸੀ ਨਾਲ ਵੀ ਜੋੜਿਆ ਗਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਮੈਟਰੋ ਕਿਰਾਏ ਵਿਚ ਮੁਸਾਫਰਾ ਨੂੰ ਸਮਾਰਟ ਕਾਰਡ ਤੇ ਹੇਠ ਹੋਰ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਦਿਵਿਆਂੰਗ ਅਤੇ ਸੀਨੀਅਰ ਸਿਟੀਜਨ ਲਈ 50 ਫੀਸਦੀ, ਕਾਲਜ ਦੇ ਵਿਦਿਆਰਥੀਆਂ ਨੂੰ 66 ਫੀਸਦੀ, 12ਵੀ ਤੱਕ ਦੇ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਸਹੂਲਤ, ਅਤੇ ਆਮ ਜਨਤਾ ਨੂੰ ਸਮਾਰਟ ਕਾਰਡ ਹੇਠ 20 ਫੀਸਦੀ ਦੀ ਸਹੂਲਤ ਦਿੱਤੀ ਜਾਂਦੀਹੈ।
ਸ: ਰਿੰਟੂ ਨੇ ਕਿਹਾ ਕਿ ਇਸ ਨਵੇਂ ਰੂਟ ਦੇ ਚੱਲਣ ਨਾਲ ਆਮ ਲੋਕਾਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ ਅਤੇ ਬਾਹਰੋ ਆਉਣ ਵਾਲੇ ਯਾਤਰੂਆਂ ਨੂੰ ਵੀ ਸਸਤੀ ਟਰਾਂਸਪੋਰਟ ਸੇਵਾ ਮੁਹੱਈਆ ਹੋਵੇਗੀ। ਉਨਾਂ ਕਿਹਾ ਕਿ ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਾਪਤ ਹੋਣਗੀਆਂ ਅਤੇ ਉਨਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਵੀ ਹੋਵੇਗੀ।
ਇਸ ਮੌਕੇ ਸ੍ਰੀ ਮਲਵਿੰਦਰ ਸਿੰਘ ਜੱਗੀ, ਕਮਿਸ਼ਨਰ ਨਗਰ ਨਿਗਮ, ਏਅਰਪੋਰਟ ਡਾਇਰੈਕਟਰ ਸ੍ਰੀ ਵਿਪਨ ਕਾਂਤ ਸੇਠ ਅਤੇ ਹੋ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ : ਸ: ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਏਅਰਪੋਰਟ ਵਿਖੇ ਸ਼ਹਿਰ ਤੱਕ ਚੱਲਣ ਵਾਲੀ ਬੀ.ਆਰ.ਟੀ.ਐਸ. ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ।