ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜ਼ਰੀ ‘ਚ, ਪਿੰਡ ਜੰਡੀ ਅਕਾਲੀ ਦਲ ਦੇ 20 ਤੋਂ ਵਧੇਰੇ ਪਰਿਵਾਰ ਕਾਂਗਰਸ ਪਾਰਟੀ ‘ਚ ਹੋਏ ਸ਼ਾਮਿਲ

Sorry, this news is not available in your requested language. Please see here.

ਇਨ੍ਹਾਂ ਦੀ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ – ਕੈਪਟਨ ਸੰਧੂ
ਪਿੰਡ ਜੰਡੀ ਦੇ ਸਾਰੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ – ਕੈਪਟਨ ਸੰਧੂ
ਹਲਕਾ ਦਾਖਾ ਦੇ ਵਿਕਾਸ ਨੂੰ ਦੇਖਦੇ ਹੋਏ ਹੋਰ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਆਉਣ ਨੂੰ ਉਤਸੁਕ
ਮੁਲਾਂਪੁਰ,14 ਅਗਸਤ 2021 ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਸਥਾਨਕ ਪਿੰਡ ਜੰਡੀ ਦੇ 20 ਤੋਂ ਵਧੇਰੇ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਪਾਰਟੀ ‘ਚ ਸ਼ਾਮਲ ਕੀਤੇ। ਇਹ ਪਰਿਵਾਰ ਜਸਵਿੰਦਰ ਸਿੰਘ ਜੰਡੀ (ਯੂ.ਐਸ.ਏ.) ਦੀ ਅਗਵਾਈ ਵਿੱਚ ਕੁਲਵਿੰਦਰ ਸਿੰਘ ਜੰਡੀ ਦੇ ਘਰ ਸ਼ਾਮਿਲ ਹੋਏ। ਇਸ ਮੌਕੇ ਸੋਨੀ ਗਾਲਿਬ ਪ੍ਰਧਾਨ ਲੁਧਿਆਣਾ ਦਿਹਾਤੀ, ਮੇਜਰ ਮੁਲਾਂਪੁਰ ਸੀਨੀਅਰ ਕਾਂਗਰਸੀ ਆਗੂ, ਵਰਿੰਦਰ ਸਿੰਘ ਮਦਾਰਪੁਰਾ ਬਾਲਕ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਹਨਾਂ ਨੇ ਇਹ ਪਰਿਵਾਰਾਂ ਨੂੰ ਅੱਗੇ ਆਉਣ ਤੇ ਸਾਥ ਦਿੱਤਾ।
ਕਾਂਗਰਸ ਪਾਰਟੀ ‘ਚ ਆਉਣ ‘ਤੇ ਸਮੂਹ ਪਰਿਵਾਰਾਂ ਦਾ ਸਵਾਗਤ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਹੇਗਾ।
ਸ੍ਰੀ ਸੰਧੂ ਨੇ ਕਿਹਾ ਕਿ ਦਾਖਾ ਹਲਕੇ ਦੇ ਵਿਕਾਸ ਲਈ ਉਹਨਾਂ ਵਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਅਤੇ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ। ਕੈਪਟਨ ਸੰਧੂ ਨੇ ਕਿਹਾ ਕਿ ਉਹ ਹਰ ਸਮੇਂ ਇਹਨਾਂ ਪਰਿਵਾਰਕ ਮੈਬਰਾਂ ਨਾਲ ਖੜ੍ਹੇ ਹਨ, ਕਾਂਗਰਸ ਪਾਰਟੀ ਦੇ ਸਾਰੇ ਵਰਕਰ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਸਰਪੰਚ ਗੁਲਬੰਤ ਸਿੰਘ ਜੰਡੀ ਵੱਲੋ ਦਿੱਤੇ ਮੰਗ ਪੱਤਰ ਦੇ ਸਾਰੇ ਕੰਮਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਉਹਨਾਂ ਕਿਹਾ ਕਿ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਵਰਕਰ ਵੀ ਜਲਦ ਆਪਣੇ ਬੇੜੇ ਵਿਚੋਂ ਕੁੱਦਣ ਲਈ ਉਤਸੁਕ ਹਨ ਜੋਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਜਾਣਗੇ।
ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਮੁੱਖ ਮੈਂਬਰਾਂ ਵਿਚ ਪਰਿਵਾਰਕ ਮੁਖੀ ਕੁਲਵਿੰਦਰ ਸਿੰਘ ਜੰਡੀ, ਸ੍ਰ. ਜਗੀਰ ਸਿੰਘ ਸ਼ਾਹ, ਸ੍ਰ. ਚਮਕੌਰ ਸਿੰਘ, ਸ੍ਰ. ਹਰੀ ਸਿੰਘ, ਸ੍ਰ. ਸੁਖਦਰਸ਼ਨ ਸਿੰਘ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਕੁਲਵੀਰ ਸਿੰਘ, ਸ੍ਰ. ਬਲਵਿੰਦਰ ਸਿੰਘ, ਸ੍ਰ. ਜੱਗਾ ਸਿੰਘ, ਸ੍ਰ. ਗੁਰਮੇਲ ਸਿੰਘ ਛੀਨਾ, ਦਲਜੀਤ ਪੰਚ, ਸਰਬਜੀਤ ਕੌਰ, ਹਰਮਨਦੀਪ ਕੌਰ, ਸੁਖਦੇਵ ਸਿੰਘ, ਚਰਨ ਸਿੰਘ, ਟਹਿਲ ਸਿੰਘ ਨੰਬਰਦਾਰ, ਗੁਰਦੇਵ ਸਿੰਘ, ਗੁਰਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ ਸਹਿੰਬੀ, ਸ੍ਰ. ਗੁਰਨਾਮ ਸਿੰਘ, ਸ੍ਰ. ਗੁਰਮੀਤ ਸਿੰਘ, ਦਿਲਬਾਗ ਸਿੰਘ, ਜਗਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ, ਚਰਨ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਕੌਰ, ਸਿੰਦਰ ਸਿੰਘ, ਹਾਕਮ ਸਿੰਘ, ਹਰਬੰਸ ਸਿੰਘ, ਕਰਤਾਰ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ, ਬਲਬਿੰਦਰ ਸਿੰਘ, ਹਰਿੰਦਰ ਸਿੰਘ, ਗੇਲੂ, ਮੱਖਣ ਸਿੰਘ, ਕਮਿਕਰ ਸਿੰਘ, ਬਲਬਿੰਦਰ ਕੌਰ ਅਤੇ ਹੋਰ ਵਧੇਰੀ ਮਾਤਰਾ ਵਿੱਚ ਪਿੰਡ ਦੇ ਲੋਕ ਸ਼ਾਮਲ ਸਨ।
ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ