ਕੋਇਲ ਖੇੜਾ ਅਤੇ ਬਕੇਨ ਵਾਲਾ ਵਿਖੇ 34 ਲੱਖ ਰੁਪਏ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ : ਵਿਧਾਇਕ ਘੁਬਾਇਆ

Sorry, this news is not available in your requested language. Please see here.

ਫਾਜ਼ਿਲਕਾ, 13 ਜੂਨ,2021-
ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਪਿੰਡ ਕੋਇਲ ਖੇੜਾ ਅਤੇ ਢਾਣੀ ਹਰਚਰਨ ਸਿੰਘ (ਬਕੇਨ ਵਾਲਾ) ਪਿੰਡ ਦੀਆ ਗਲੀਆਂ ਅਤੇ ਪਾਰਕ ਲਈ 34 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ l ਘੁਬਾਇਆ ਜੀ ਨੇ ਪਿੰਡ ਦੇ ਘਰਾਂ ਚ ਜਾ ਕੇ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਹੱਲ ਕਰਵਾਈਆ l ਘੁਬਾਇਆ  ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀਆ ਬੁਨਿਆਦੀ ਸਕੀਮਾਂ ਨੂੰ ਲਾਗੂ ਕਰਨ ਚ ਕਾਮਯਾਬ ਹੋਈ ਹੈ l ਘੁਬਾਇਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ  ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ l
ਵਿਧਾਇਕ ਘੁਬਾਇਆ ਨੇ ਕਿਹਾ ਕਿ ਪਿੰਡਾਂ ਚ ਪੀਣ ਵਾਲੇ ਪਾਣੀ ਦੇ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਕੱਚੀਆਂ ਸੜਕਾ ਨੂੰ ਇੰਟਰ ਲੋਕ ਟਾਇਲ ਸੜਕਾਂ ਬਣਾ ਕੇ ਪੱਕਾ ਕੀਤਾ ਜਾ ਰਿਹਾ ਹੈ l ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਸਿੱਖਿਆ ਵਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੀ ਹੈ ਅਤੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਟੀਚਾ ਪੂਰਾ ਕਰ ਰਹੀ ਹੈ l ਘੁਬਾਇਆ  ਨੇ ਲੋਕਾਂ ਦੀਆ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਕੋਇਲ ਖੇੜਾ ਦੇ ਵਾਟਰ ਵਰਕਸ ਦਾ ਦੌਰਾ ਕੀਤਾ ਅਤੇ ਸਾਫ ਸੁਥਰੇ ਪੀਣ ਵਾਲੇ ਪਾਣੀ ਲਈ ਉੱਚ ਅਧਿਕਾਰੀਆਂ ਨੂ ਫੋਨ ਕਰਕੇ ਮਸਲਾ ਜਲਦ ਹੱਲ ਕਰਨ ਲਈ ਕਿਹਾ l
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਰਾਮ ਜੀਤ ਸਰਪੰਚ, ਸੋਨੂ ਬਠਲਾ ਸਰਪੰਚ ਕੁਲਵੰਤ ਸਿੰਘ ਮਦਾਨ, ਬਲਕਾਰ ਸਿੰਘ ਪੰਚ, ਭਜਨ ਲਾਲ ਪੰਚ, ਕੁੰਦਨ ਲਾਲ ਪੰਚ, ਰਾਮ ਚੰਦ ਐਕਸ ਸਰਪੰਚ, ਪੂਰਨ ਚੰਦ ਐਕਸ ਸਰਪੰਚ, ਸਤਪਾਲ ਸਿੰਘ ਪੰਚ, ਬਲਵਿੰਦਰ ਸਿੰਘ, ਬਾਬਾ ਕੁਲਵੰਤ ਸਿੰਘ, ਸੁਰਿੰਦਰ ਰਿਣਵਾ, ਵਿਪਨ ਕੁਮਾਰ ਰਿਣਵਾ, ਸੰਤੋਖ ਸਿੰਘ, ਸੁਰਜੀਤ ਸਿੰਘ ਫੌਜ, ਜਸਵਿੰਦਰ ਕੌਰ ਪੰਚ, ਕੁਲਵੰਤ ਕੌਰ ਪੰਚ, ਡਾ ਸੰਦੀਪ ਕੰਬੋਜ, ਰਾਜ ਰਾਣੀ ਪੰਚ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ l