ਤਰਨ ਤਾਰਨ, 08 ਦਸੰਬਰ :
ਕੋਵਿਡ-19 ਦੀ ਵੈਕਸੀਨ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੀ ਪਹਿਲੀ ਮੀਟਿੰਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਸ ਦੌਰਾਨ ਸਿਵਲ ਸਰਜਨ ਡਾ. ਅਨੂਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਇੰਡੀਅਨ ਮੈਡੀਕਲ ਐਸੋਸ਼ੇਈਸ਼ਨ ਦੇ ਪ੍ਰੈਜੀਡੈਂਟ, ਪ੍ਰੋਜੈਕਟ ਅਫ਼ਸਰ ਯੂ. ਐੱਨ. ਡੀ. ਪੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੀ ਵੈਕਸੀਨ ਲਗਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਿੱਚ ਸਿਵਲ, ਪਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਆਈ. ਐੱਮ. ਏ. ਦੇ ਪ੍ਰੈਜ਼ੀਡੈਂਟ ਅਤੇ ਐੱਨ. ਜੀ. ਓ. ਨੂੰ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੇ ਤੱਕ ਪੂਰੇ ਪੰਜਾਬ ਵਿੱਚੋਂ ਕੋਵਿਡ-19 ਦੇ ਸਭ ਤੋਂ ਘੱਟ ਕੇਸ ਜ਼ਿਲ੍ਹਾ ਤਰਨ ਤਾਰਨ ਵਿੱਚ ਹੀ ਹਨ । ਉਹਨਾਂ ਕਿਹਾ ਕਿ ਵੈਕਸੀਨ ਆਉਣ ‘ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੀ ਵੈਕਸੀਨ ਨੂੰ ਸਟੋਰ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 42 ਡੀ-ਫਰੀਜ਼ਰ ਚੱਲ ਰਹੇ ਹਨ ਅਤੇ 04 ਬਫਰ ਸਟੋਕ ਵਿੱਚ ਹਨ ਅਤੇ 49 ਆਈਸ ਲਾਈਨ ਰੈਫ਼ਰੀਜ਼ੀਏਟਰ ਚਾਲੂ ਹਾਲਤ ਵਿੱਚ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮੀਟਿੰਗ ਵਿੱਚ ਆਏ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਕੋਵਿਡ-19 ਮਹਾਮਾਂਰੀ ਨੂੰ ਠੱਲ਼ ਪਾਉਣ ਲਈ ਸਿਹਤ ਵਿਭਾਗ ਦਾ ਸਾਥ ਦਿੱਤਾ ਜਾਵੇ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾਵੇ, ਤਾਂ ਜੋ ਕਿ ਇਹ ਮੁਸ਼ਕਿਲ ਸਮਾਂ ਛੇਤੀ ਤੋਂ ਛੇਤੀ ਨਿਕਲ ਜਾਵੇ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ 1332 ਸਰਕਾਰੀ, ਪ੍ਰਾਈਵੇਟ, ਆਂਗਨਵਾੜੀ ਅਤੇ ਨਰਸਿੰਗ ਕਾਲਜ ਸੰਸਥਾਵਾਂ ਹਨ, ਜਿਸ ਵਿੱਚ 7399 ਕਰਮਚਾਰੀ ਹਨ, ਜਿੰਨ੍ਹਾਂ ਨੂੰ ਪਹਿਲੇ ਫੇਸ ਵਿੱਚ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾਣਾ ਹੈ । ਉਹਨਾਂ ਦੱਸਿਆ ਕਿ ਵੈਕਸੀਨ ਲਗਾਉਣ ਲਈ 396 ਵੈਕਸੀਨੇਟਰ ਹਨ, ਜਿੰਨ੍ਹਾਂ ਵਿੱਚ ਸਟਾਫ਼ ਨਰਸਾਂ, ਕਮਿਊਨਿਟੀ ਹੈੱਲਥ ਅਫ਼ਸਰ, ਅਤੇ ਪੁਰਸ਼ ਹੈੱਲਥ ਵਰਕਰ ਸ਼ਾਮਿਲ ਹਨ।ਉਹਨਾਂ ਕਿਹਾ ਕਿ ਲੋੜ ਪੈਣ ‘ਤੇ ਵੈਕਸੀਨ ਲਗਾਉਣ ਲਈ ਹੋਰ ਸਟਾਫ਼ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

हिंदी





