ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਵਣਖੇਤੀ ਦੀ ਪਨੀਰੀ, ਮੁਰਗੀ ਪਾਲਣ ਤੇ ਮਧੂ ਮੱਖੀ ਪਾਲਣ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਦੀ ਸ਼ੁਰੂਆਤ ਹੋਵੇਗੀ 

Sorry, this news is not available in your requested language. Please see here.

ਰੂਪਨਗਰ, 18 ਜਨਵਰੀ
ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਹਵੇਲੀ ਕਲਾਂ, ਰੋਪੜ ਵਿਖੇ ਡਾਇਰੈਕਟਰ ਪਸਾਰ ਸਿਖਿਆ, ਪੀ.ਏ.ਯੂ., ਅਤੇ ਡਾਇਰੈਕਟਰ, ਆਈ.ਸੀ.ਏ.ਆਰ-ਅਟਾਰੀ, ਜੋਨ-1, ਲੁਧਿਆਣਾ ਦੀ ਅਗਵਾਈ ਅਧੀਨ ਵੱਖ-ਵੱਖ ਸਮੇਂ ਦੌਰਾਨ ਪੇਂਡੂ ਨੌਜਵਾਨਾਂ ਲਈ ਖੇਤੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਤੇ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਅਧੀਨ ਆਉਣ ਵਾਲੇ ਦਿਨਾਂ ਦੌਰਾਨ ਵਣਖੇਤੀ ਦਰੱਖਤਾਂ ਦੀ ਪਨੀਰੀ ਤਿਆਰ ਕਰਨ ਲਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਜੋ ਕਿ 19 ਜਨਵਰੀ ਤੋਂ 25 ਜਨਵਰੀ 2024) ਤਕ ਹੋਵੇਗਾ।
ਮਧੂ ਮੱਖੀ ਪਾਲਣ ਸਬੰਧੀ (12 ਫਰਵਰੀ ਤੋਂ 16 ਫਰਵਰੀ 2024 ਤੱਕ ਅਤੇ ਮੁਰਗੀ ਪਾਲਣ 16 ਫਰਵਰੀ ਤੋਂ 23 ਫਰਵਰੀ 2024 ਤੱਕ ਇਨ੍ਹਾਂ ਵਿਸ਼ਿਆਂ ਤੇ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਕਿਸਾਨ ਵੀਰ ਅਤੇ ਬੀਬੀਆਂ ਇਹਨਾਂ ਕੋਰਸਾਂ ਵਿਚ ਭਾਗ ਲੈਣ ਲਈ ਕੇ.ਵੀ.ਕੇ. ਰੋਪੜ ਦੇ ਫੋਨ ਨੰ. 01881-292248 ਜਾਂ ਵੈਬਸਾਈਟ www.kvkropar.com ਉਤੇ ਸੰਪਰਕ ਕਰ ਸਕਦੇ ਹਨ।