ਖਰੜ ਸਬ ਡਵੀਜ਼ਨ ਦੇ ਪਿੰਡ ਫਾਂਟਵਾਂ, ਭਗਤਮਾਜਰਾ, ਢਕੌਰਾਂ ਕਲਾਂ, ਢਕੌਰਾਂ ਖੁਰਦ, ਕੰਸਾਲਾ ਅਤੇ ਖੈਰਪੁਰ ਵਿਖੇ ਲਾਏ ਕੈਂਪ 

Sorry, this news is not available in your requested language. Please see here.

ਖਰੜ, 26 ਫਰਵਰੀ
 ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ ਦੌਰਾਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਜੋਂ ਐਸ.ਡੀ.ਐਮ. ਖਰੜ ਸ੍ਰੀ ਗੁਰਮੰਦਰ ਸਿੰਘ ਦੀ ਅਗਵਾਈ ਹੇਠ ਫਾਂਟਵਾਂ, ਭਗਤਮਾਜਰਾ, ਢਕੌਰਾਂ ਕਲਾਂ, ਢਕੌਰਾਂ ਖੁਰਦ, ਕੰਸਾਲਾ ਅਤੇ ਖੈਰਪੁਰ ਵਿਖੇ ਵਿਸ਼ੇਸ਼ ਕੈਂਪ ਲਗਾਇਆ। ਇਸ ਕੈਂਪ ਨਾਲ ਸਬੰਧਤ ਸਾਰੇ ਦਫਤਰਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਮੌਜੂਦ ਸਨ। ਕੈਂਪ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮ. ਸ੍ਰੀ ਗੁਰਮੰਦਰ ਸਿੰਘ ਨੇ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਅਜਿਹੇ ਕੈਪਾਂ ਨਾਲ ਉਨ੍ਹਾ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ। ਜਿਹੜ੍ਹੇ ਆਪਣੇ ਰੋਜ ਮਰਾ ਦੇ ਕੰਮਾਂ ਕਾਰਨ ਦਫਤਰਾਂ ਵਿਚ ਨਹੀਂ ਪਹੁੰਚ ਸਕਦੇ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਕੈਂਪਾ ਦਾ ਲਾਭ ਲੈਣਾ ਚਾਹੀਦਾ ਹੈ।