ਖੇਡਾਂ ਦੇ ਪੰਜਵੇਂ ਦਿਨ ਐਥਲੈਟਿਕਸ, ਕਬੱਡੀ ਦੇ ਮੁਕਾਬਲੇ ਕਰਵਾਏ ਗਏ

Sports Department
ਖੇਡਾਂ ਦੇ ਪੰਜਵੇਂ ਦਿਨ ਐਥਲੈਟਿਕਸ, ਕਬੱਡੀ ਦੇ ਮੁਕਾਬਲੇ ਕਰਵਾਏ ਗਏ

Sorry, this news is not available in your requested language. Please see here.

ਲੰਮੀ ਛਾਲ ਵਿੱਚ ਗੁਰਮਨਜੀਤ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਐਸ.ਏ.ਐਸ.ਨਗਰ, 06 ਸਤੰਬਰ, 2024

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ-2024-25 ਦੀਆਂ ਬਲਾਕ ਪੱਧਰੀ ਖੇਡਾਂ ਮਿਤੀ 02.09.2024 ਤੋਂ 07.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਮਿਤੀ 05.09.2024 ਤੋਂ 07.09.2024 ਤੱਕ ਮੋਹਾਲੀ ਕਾਰਪੋਰੇਸ਼ਨ(ਖੇਡ ਭਵਨ ਮੈਕਟਰ 78) ਅਤੇ ਬਲਾਕ ਮਾਜਰੀ (ਸਪੋਰਟਸ ਸਟੇਡੀਅਮ ਸਿੰਘਪੁਰਾ) ਵਿਖੇ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਵਿੱਚ ਦੂਸਰੇ ਦਿਨ ਵੱਖ-ਵੱਖ ਖੇਡਾਂ ਕਬੱਡੀ , ਐਥਲੈਟਿਕਸ, ਦੇ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਖੇਡਾਂ ਵਿੱਚ ਬਲਾਕ ਮੋਹਾਲੀ ਦੇ ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ।

ਕਬੱਡੀ ਅੰਡਰ-14 ਲੜਕੇ
1. ਸਬ ਸੈਂਟਰ ਅਬਰਾਵਾਂ ਨੇ ਮੋਲੀ ਬੈਦਵਾਨ ਸਕੂਲ ਨੂੰ ਹਰਾਇਆ।

ਕਬੱਡੀ ਅੰਡਰ-17 ਲੜਕੇ
1. ਆਰੀਆ ਸਕੂਲ ਮੋਹਾਲੀ ਨੇ ਮੋਲੀ ਬੈਦਵਾਨ ਸਕੂਲ ਨੂੰ ਹਰਾਇਆ ਅਤੇ ਸਬ ਸੈਂਟਰ ਅਬਰਾਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਬੱਡੀ ਅੰਡਰ-21 ਲੜਕੇ
1. ਮੈਰੀਟੋਰੀਅਸ ਸਕੂਲ ਨੇ ਖਾਲਸਾ ਕਾਲਜ ਮੋਹਾਲੀ ਨੂੰ ਹਰਾਇਆ।

ਅਥਲੈਟਿਕਸ ਅੰਡਰ-17 ਲੜਕੇ
1. ਲੰਮੀ ਛਾਲ : ਗੁਰਮਨਜੀਤ ਸਿੰਘ ਨੇ ਪਹਿਲਾ ਸਥਾਨ, ਪਿਯੂਸ਼ ਨੇ ਦੂਜਾ ਸਥਾਨ ਅਤੇ ਪੁਸ਼ਕਲ ਗੋਇਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2. ਸ਼ਾਟ ਪੁੱਟ : ਸਾਹਿਬਜੋਤ ਨੇ ਪਹਿਲਾ ਸਥਾਨ, ਕਰਮ ਸਿੰਘ ਨੇ ਦੂਜਾ ਸਥਾਨ, ਗੁਰਕਿਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3. 3000 ਮੀਟਰ : ਰਣਜੀਤ ਸਿੰਘ ਨੇ ਪਹਿਲਾ ਸਥਾਨ, ਅਖਿਲ ਕੁਮਾਰ ਨੇ ਦੂਜਾ ਸਥਾਨ, ਵਿਕਾਸ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅਥਲੈਟਿਕਸ ਅੰਡਰ-17 ਲੜਕੀਆਂ
1. ਸ਼ਾਟ ਪੁੱਟ : ਜੂ ਆਏ ਬੈਦਵਾਨ ਪਹਿਲਾ ਸਥਾਨ ਕੇਵਲ ਨੈਨ ਨੇ ਦੂਜਾ ਸਥਾਨ, ਅਗਮਨੂਰ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ
2. 100 ਮੀਟਰ : ਅਦਿੱਤੀ ਲੋਰੀਆਂ ਨੇ ਪਹਿਲਾ ਸਥਾਨ ਵਿਪਨੀਤ ਕੌਰ ਨੇ ਦੂਜਾ ਸਥਾਨ, ਤੇਗਰੂਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।