ਬਰਨਾਲਾ, 25 ਜੂਨ 2021
ਖੇਤੀਬਾੜੀ ਅਫਸਰਾਂ ਤੇ ਖੇਤੀਬਾੜੀ ਵਿਕਾਸ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਵਿਭਾਗੀ ਕੰਮਾਂ ਦਾ ਰਿਵਿਓੂ ਕਰਦਿਆਂ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਹਦਾਇਤ ਕੀਤੀ ਕਿ ਦਫ਼ਤਰੀ ਕੰਮਕਾਜ ਨੂੰ ਸਮੇਂ-ਸਿਰ ਕੀਤਾ ਜਾਵੇ ਤੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾ ਕੀਤੀ ਜਾਵੇ ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਸਿੱਧਾ ਸੰਬੰਧ ਕਿਸਾਨਾਂ ਨਾਲ ਹੁੰਦਾ ਹੈ।ਇਸ ਲਈ ਸਮੂਹ ਅਧਿਕਾਰੀ ਕਿਸਾਨਾਂ ਨਾਲ ਰਾਬਤਾ ਕਾਇਮ ਰੱਖਣ ਤੇ ਵਿਭਾਗ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਤੇ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਕਾਫੀ ਕਿਸਾਨਾਂ ਨੇ ਝੋਨੇ ਦੀ ਬਿਜਾਈ ਨਵੇਂ ਤਰੀਕੇ ਨਾਲ ਕਰ ਰਹੇ ਹਨ, ਜਿਨ੍ਹਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਸ਼ਾਮਲ ਹੈ,ਇਸ ਤੋਂ ਇਲਾਵਾ ਨਰਮੇ ਮੱਕੀ ਹੇਠ ਵੀ ਰਕਬਾ ਲਿਆਂਦਾ ਗਿਆ ਹੈ।
ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਖੇਤੀ ਸੰਬੰਧੀ ਮੁਸਕਲਾਂ ਸੁਣੀਆਂ ਜਾਣ ਤੇ ਯੋਗ ਹੱਲ ਦੱਸੇ ਜਾਣ ਤੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਕੁਆਲਿਟੀ ਕੰਟਰੋਲ ਅਧੀਨ ਕੀਟਨਾਸ਼ਕ ਦਵਾਈਆਂ, ਬੀਜ ਖਾਦਾਂ ਦੀਆਂ ਦੁਕਾਨਾਂ ਦੀ ਰੈਗੂਲਰ ਚੈਕਿੰਗ ਕੀਤੀ ਜਾਵੇ। ਹਰੇਕ ਕੰਪਨੀ ਦੇ ਨਮੂਨੇ ਲਏ ਜਾਣ ਤੇ ਸੈਂਪਲ ਭਰੇ ਜਾਣ ਤਾਂ ਜੋ ਕਿਸਾਨਾਂ ਨੂੰ ਉੱਚ ਮਿਆਰੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਏ ਜਾ ਸਕਣ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਕੰਮਕਾਜ ਸਮੇਂ-ਸਿਰ, ਸਹੀ ਤਰੀਕੇ ਤੇ ਇਮਾਨਦਾਰੀ ਨਾਲ ਕਰਨ ਤਾਂ ਜੋ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਮੌਕੇ ਡਾ. ਲਖਵੀਰ ਸਿੰਘ, ਖੇਤੀਬਾੜੀ ਅਫ਼ਸਰ, ਡਾ. ਗੁਰਚਰਨ ਸਿੰਘ, ਡਾ.ਸੁਖਪਾਲ ਸਿੰਘ, ਡਾ.ਗੁਰਮੀਤ ਸਿੰਘ, ਡਾ.ਗੁਰਬਿੰਦਰ ਸਿੰਘ, ਡਾ. ਅਮ੍ਰਿੰਤਪਾਲ ਸਿੰਘ, ਡਾ. ਸਤਨਾਮ ਸਿੰਘ, ਡਾ. ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਰਨਾਲਾ ਸ਼ਾਮਲ ਸਨ।

हिंदी





