ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਕਰਾਪ ਰੈਜੀਡਿਊ ਸਕੀਮ (ਸੀ.ਆਰ.ਐੱਮ) ਸਾਲ 2023—24 ਅਧੀਨ ਸਬਸਿਡੀ ‘ਤੇ ਦਿੱਤੀਆਂ ਮਸ਼ੀਨਾਂ ਦੀ ਭੌਤਿਕ ਪੜਤਾਲ ਮਿਤੀ 01—11—2023 ਨੂੰ : ਮੁੱਖ ਖੇਤੀਬਾੜੀ ਅਫ਼ਸਰ 

Sorry, this news is not available in your requested language. Please see here.

— ਲਾਭਪਾਤਰੀ ਆਪਣੇ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਭੌਤਿਕ ਪੜਤਾਲ ਕਰਵਾਉਣ

ਬਰਨਾਲਾ, 27 ਅਕਤੂਬਰ:

ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿਦਿਆਂ ਕਿਹਾ ਕਿ ਸਾਲ ਪਰਾਲੀ ਦੀ ਸੰਭਾਲ ਕਰਨ ਲਈ  2023—24 ਦੌਰਾਨ ਕਰਾਪ ਰੈਜੀਡਿਊ ਮੈਨਜਮੈਂਟ ਸਕੀਮ (ਸੀ.ਆਰ.ਐੱਮ)  ਅਧੀਨ ਕਿਸਾਨਾਂ/ਪੰਚਾਇਤਾਂ/ਸਹਿਕਾਰੀ ਸਭਾਵਾਂ/ਐਫ ਪੀ ੳਜ਼ ਲਈ ਖੇਤੀ ਮਸ਼ੀਨਰੀ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਦੇ ਪੋਰਟਲ ਰਾਹੀਂ ਅਰਜੀਆਂ ਲਈਆਂ ਗਈਆਂ ਸਨ ਅਤੇ ਡਰਾਅ ਰਾਹੀਂ ਚੁਣੇ ਲਾਭਪਾਤਰੀਆਂ ਦੁਆਰਾ ਸਬਸਿਡੀ ਰਾਹੀਂ ਖੇਤੀ ਮਸ਼ੀਨਰੀ ਦੀ ਖਰੀਦ ਕੀਤੀ ਜਾ ਰਹੀ ਹੈ।

ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੱਤੀ ਕਿ ਹੁਣ ਇਹਨਾਂ ਸਬਸਿਡੀ ‘ਤੇ ਖਰੀਦੀਆਂ ਗਈਆਂ ਮਸ਼ੀਨਾਂ ਦੀ ਭੌਤਿਕ ਪੜਤਾਲ (ਫਿਜੀਕਲ ਵੈਰੀਫਿਕੇਸ਼ਨ) ਮਿਤੀ 01—11—2023 ਨੂੰ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਹੋਵੇਗੀ। ਇਸ ਲਈ ਸਮੂਹ ਲਾਭਪਾਤਰੀ ਜਿਨ੍ਹਾਂ ਨੂੰ ਡਰਾਅ ਰਾਹੀਂ ਸਬਸਿਡੀ ਲਈ ਮੰਨਜੂਰੀ ਪੱਤਰ ਦਿੱਤੇ ਗਏ ਸੀ, ਉਹ ਆਪਣੇ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਆਪਣੀ ਮਸ਼ੀਨਰੀ ਲਿਜਾ ਕੇ ਭੌਤਿਕ ਪੜਤਾਲ ਕਰਵਾ ਲੈਣ ਤੇ ਇਸ ਲਈ ਆਪਣੇ ਸੰਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਸੰਪਰਕ ਕਰਨ ਤਾਂ ਜ਼ੋ ਭੌਤਿਕ ਪੜਤਾਲ ਤੋਂ ਬਾਅਦ ਸਬਸਿਡੀ ਦਾ ਜਲਦੀ ਤੋਂ ਜਲਦੀ ਲਾਭ ਲੈ ਸਕਣ।