ਖੇਤੀ ਮਸ਼ੀਨਰੀ ਦਾ ਉਪਯੋਗ ਕਰਦੇ ਹੋਏ ਸੁੱਚਜਾ ਪਰਾਲੀ ਪ੍ਰਬੰਧਨ ਕਰਕੇ ਜ਼ਿਲ੍ਹੇ ਦੇ ਦੂਸਰੇ ਕਿਸਾਨਾ ਲਈ ਮਿਸਾਲ ਬਣੇ ਅਗਾਂਹਵਧੂ ਕਿਸਾਨ ਸ੍ਰ: ਜਗਦੀਪ ਸਿੰਘ

Sorry, this news is not available in your requested language. Please see here.

ਪਿਛਲੇ 5 ਸਾਲਾ ਤੋ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ, ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫਸਲਾਂ ਦਾ ਲੈ ਰਹੇ ਹਨ ਚੰਗਾ ਝਾੜ
ਤਰਨ ਤਾਰਨ, 03 ਨਵੰਬਰ :
ਜਿਲਾ ਤਰਨਤਾਰਨ ਦੇ ਅਗਾਂਹਵਧੂ ਕਿਸਾਨ ਸ੍ਰ: ਜਗਦੀਪ ਸਿੰਘ ਪੁੱਤਰ ਸੰਤਾ ਸਿੰਘ ਪਿੰਡ ਭੂਸੇ ਬਲਾਕ ਗੰਡੀਵਿੰਡ ਖੇਤੀ ਮਸ਼ੀਨਰੀ ਦਾ ਉਪਯੋਗ ਕਰਦੇ ਹੋਏ ਸੁੱਚਜਾ ਪਰਾਲੀ ਪ੍ਰਬੰਧਨ ਕਰਕੇ ਜ਼ਿਲ੍ਹੇ ਦੇ ਦੂਸਰੇ ਕਿਸਾਨਾ ਲਈ ਮਿਸਾਲ ਬਣੇ ਹਨ।
ਅਗਾਂਹਵਧੂ ਕਿਸਾਨ ਸ੍ਰ. ਜਗਦੀਪ ਸਿੰਘ 55 ਏਕੜ ਜਮੀਨ ਵਿੱਚ ਖੇਤੀ ਕਰ ਰਿਹਾ  ਹੈ ਅਤੇ ਇਹਨਾਂ ਨੇ ਆਪਣੀ ਇਸ 55 ਏਕੜ ਜ਼ਮੀਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ-ਵੱਖ  ਫਸਲਾਂ ਹੇਠ ਵੰਡਿਆ ਹੋਇਆ ਹੈ, ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਈਆ ਹੈ। ਇਸ ਕਿਸਾਨ ਨੇ ਪਿਛਲੇ 5 ਸਾਲਾ ਤੋ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀ ਲਗਾਈ ਹੈ, ਜਿਸ ਨਾਲ ਜਮੀਨ ਦੀ ਉਪਜਾਊ ਸਕਤੀ ਵੱਧਣ ਨਾਲ ਫਸਲਾਂ ਦਾ ਚੰਗਾ ਝਾੜ ਲੈ ਰਹੇ ਹਨ। ਇਸ ਸਾਲ ਵੀ ਸ੍ਰ. ਜਗਦੀਪ ਸਿੰਘ ਨੇ ਆਪਣੀ 55 ਏਕੜ ਜਮੀਨ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀ ਲਗਾਈ ਹੈ ਅਤੇ ਖੇਤੀ ਮਸ਼ੀਨਰੀ ਜਿਵੇਂ ਕਿ ਬੇਲਰ, ਮਲਚਰ ਅਤੇ ਉਲਟਾਵੇ ਹੱਲ ਆਦਿ ਦੀ ਮਦਦ ਨਾਲ ਜ਼ਮੀਨ ਦੀ ਵਹਾਈ ਕਰਕੇ ਪਰਾਲੀ ਨੂੰ ਸਾਂਭਿਆ ਹੈ।
ਅਗਾਂਹਵਧੂ ਕਿਸਾਨ ਸ੍ਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਝੋਨੇ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਖਾਦਾਂ-ਦਵਾੲਆਂ ਦਾ ਵੀ ਖਰਚਾ ਬੱਚਦਾ ਹੈ ਅਤੇ ਜ਼ਮੀਨ ਦੇ ਮੁਤਾਬਕ ਫਸਲਾ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਉਸ ਦੇ ਖੇਤਾਂ ਦਾ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ, ਜਿਸ ਨਾਲ ਉਹ ਲੱਗਭੱਗ 2 ਕੁਇੰਟਲ ਪ੍ਰਤੀ ਏਕੜ ਝਾੜ ਵੱਧ ਲੈ ਰਿਹਾ ਹੈ।
ਅਗਾਂਹਵਧੂ ਕਿਸਾਨ ਸ੍ਰ: ਜਗਦੀਪ ਸਿੰਘ ਨੇ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀਕਾਰਕ ਕੀੜ੍ਹਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਇਹ ਕਿਸਾਨ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਕੀਟਨਾਸਕ ਦਵਾਈਆ ਸਲਫਰ, ਜਿੰਕ ਅਤੇ ਹੋਰ ਇੰਨਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ। ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਦਾ ਹੈ।
ਸਫਲ ਕਿਸਾਨ ਸ੍ਰੀ ਜਗਦੀਪ ਸਿੰਘ ਫਸਲਾਂ ਦੀ ਰਹਿੰਦ-ਖੂੰਹਦ ਨੂੰ ਧਰਤੀ ਵਿੱਚ ਹੀ ਮਿਲਾਉਣ ਲਈ ਉਹ ਆਧੁਨਿਕ ਮਸੀਨਰੀ ਜਿਵੇਂ ਕਿ  ਮਲਚਰ , ਰੋਟਾਵੇਟਰ ਅਤੇ ਕਲਟੀਵੇਟਰ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਸੰਦਾ ਨੂੰ ਹੋਰ ਕਿਸਾਨਾਂ ਨੂੰ ਮੁਹੱਈਆਂ ਕਰਵਾ ਕੇ ਪਰਾਲੀ ਨਾ ਸਾੜ੍ਹਨ ਲਈ ਪ੍ਰੇਰਿਤ ਵੀ ਕਰਦਾ ਹੈ।
ਇਹ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਦੇ ਹੋਏ ਕਣਕ -ਝੋਨੇ ਦੀ ਜੈਵਿਕ ਖੇਤੀ ਦੇ ਨਾਲ-ਨਾਲ ਛੋਲੇ, ਦਾਲਾਂ, ਮੱਕੀ, ਅਤੇ ਸਬਜ਼ੀਆਂ ਆਦਿ ਦੀ ਕਾਸ਼ਤ ਕਰਦਾ ਹੈ । ਕੁਦਰਤੀ ਸੋਮਿਆਂ/ ਜਲ , ਭੂਮੀ ਆਦਿ ਦੀ ਸੰਭਾਲ ਲਈ ਜ਼ਮੀਨ ਹੇਠ ਦੱਬੀਆ ਪਾਈਪਾਂ ਰਾਹੀਂ ਅਤੇ ਸਬਜ਼ੀਆਂ, ਮੱਕੀ  ਲਈ ਤੁਪਕਾ ਸਿੰਚਾਈ ਵੀ ਕਰਦਾ ਹੈ। ਇਹ ਕਿਸਾਨ ਮਹਿਕਮੇ ਦੇ ਨਾਲ ਜੁੜ ਕੇ ਟ੍ਰੇਰਨਿੰਗ ਕੈਪਾਂ ਐਕਸਪੋਜ਼ਰ ਵਿਜਟਾ ਅਤੇ ਪ੍ਰਦਰਸਨੀਆਂ ਰਾਹੀ ਕਿਸਾਨਾ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਇਸ ਕਿਸਾਨ ਨੇ ਇਸ ਸਾਲ ਜੀਰੋ ੱਲ, ਹੈਪੀਸੀਡਰ ਅਤੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਅਤੇ ਲਗਪਗ 100-150  ਏਕੜ ਹੋਰਨਾ ਕਿਸਾਨਾਂ ਦੀ ਬਿਜਾਈ ਸੁਪਰ ਸੀਡਰ, ਹੈਪੀ ਸੀਡਰ ਨਾਲ ਕਰਨੀ ਹੈ। ਇਹ ਕਿਸਾਨ ਵੀਰ ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਨਾਲ ਜੁੜਿਆਂ ਹੈ ਅਤੇ ਵੱਧ ਤੋ ਵੱਧ ਕਿਸਾਨਾਂ ਨੂੰ ਵਿਭਾਗ ਨਾਲ ਜੋੜਨ ਅਤੇ ਸਕੀਮਾ ਦਾ ਲਾਭ ਪਹੁੰਚਾਉਣ ਵਿੱਚ ਸਹਾਈ ਹੋ ਰਿਹਾ ਹੈ।
—————–