Monday, December 1, 2025
Home News ਖੇਲੋ ਇੰਡੀਆ ਯੂਥ ਗੇਮਜ਼ `ਚ ਰਾਈਫ਼ਲ ਸ਼ੂਟਿੰਗ ਮੁਕਾਬਲੇ ਦੇ 50 ਮੀਟਰ 3...

ਖੇਲੋ ਇੰਡੀਆ ਯੂਥ ਗੇਮਜ਼ `ਚ ਰਾਈਫ਼ਲ ਸ਼ੂਟਿੰਗ ਮੁਕਾਬਲੇ ਦੇ 50 ਮੀਟਰ 3 ਪੁਜੀਸ਼ਨ ਚ ਸਖ਼ਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ

Sorry, this news is not available in your requested language. Please see here.

ਰੂਪਨਗਰ, 8 ਮਈ 2025
ਜਿਲਾ ਖੇਡ ਅਫਸਰ ਸ. ਜਗਜੀਵਨ ਸਿੰਘ ਨੇ ਜ਼ਿਲ੍ਹਾ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ ਵਿਖੇ ਚੱਲ ਰਹੇ ਖੇਲੋ ਇੰਡੀਆ ਯੂਥ ਗੇਮਜ਼ ਵਿਚ ਸ਼ੂਟਰ ਅਮਿਤੋਜ ਸਿੰਘ ਨੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਦੇ 50 ਮੀਟਰ 3 ਪੁਜੀਸ਼ਨ ਵਿੱਚ ਸਖ਼ਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਅਤੇ ਆਪਣੇ ਸੂਬੇ ਦਾ ਨਾਂ ਚਮਕਾਇਆ ਹੈ।
ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਉੱਭਰਦੇ ਸ਼ੂਟਰ ਅਮਿਤੋਜ ਸਿੰਘ ਪੁੱਤਰ ਸ. ਉਪਿੰਦਰ ਸਿੰਘ ਨੇ 23ਵੀਆਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਬ੍ਰੋਨਜ਼ ਮੈਡਲ ਜਿੱਤ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਅਮਿਤੋਜ ਕਵਾਲੀਫਾਇੰਗ ਰਾਉਂਡ ਵਿੱਚ 579/600 ਸਕੋਰ ਲਗਾ ਕੇ ਚੌਥੇ ਸਥਾਨ ਤੇ ਰਿਹਾ। ਇਸ ਉਪਰੰਤ ਫਾਈਨਲ ਮੁਕਾਬਲੇ ਵਿੱਚ ਨੀਲਿੰਗ ਅਤੇ ਪ੍ਰੋਨ ਪੁਜੀਸ਼ਨ ਤੋਂ ਬਾਅਦ ਅਮਿਤੋਜ ਲਗਾਤਾਰ ਪਹਿਲੇ ਸਥਾਨ ਉਤੇ ਕਾਬਜ਼ ਰਿਹਾ। ਆਖ਼ਿਰੀ ਸਟੈਂਡਿੰਗ ਪੁਜੀਸ਼ਨ ਵਿੱਚ ਪਿੱਛੜ ਕੇ ਤੀਜੇ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇੱਥੇ ਰਾਈਫ਼ਲ 3 ਪੁਜੀਸ਼ਨ ਵਿੱਚ ਰੂਪਨਗਰ ਦੇ ਕਿਸੇ ਵੀ ਸ਼ੂਟਰ ਨੇ ਖੈਲੋ ਇੰਡੀਆ ਯੂਥ ਗੇਮਜ਼ ਵਿੱਚ ਇਹ ਪਹਿਲਾ ਮੈਡਲ ਜਿੱਤਿਆ ਹੈ। ਇਸ ਉਪਲਬਧੀ ਤੇ ਸਮੁੱਚੀ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਅਰਸ਼ਦੀਪ ਬੰਗਾ, ਡਾਕਟਰ ਰਾਜੇਸ਼ ਚੌਧਰੀ ਵਾਈਸ ਪ੍ਰਧਾਨ, ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ, ਅੰਮ੍ਰਿਤਪਾਲ ਸਿੰਘ ਖ਼ਜ਼ਾਨਚੀ, ਸ੍ਰੀ ਹਰਜੀਤ ਸਿੰਘ ਸੈਣੀ, ਸ੍ ਰਾਜਿੰਦਰ ਸਿੰਘ ਐਡਵੋਕੇਟ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।