ਗੁਰਦਾਸਪੁਰ, 27 ਅਗਸਤ ( ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਅੰਦਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਗੁਰਦਾਸਪੁਰ ਸ਼ਹਿਰ ਅੰਦਰ ਸਪੈਸ਼ਲ ਕਲੀਨ ਮੁਹਿੰਮ ਤਹਿਤ ਸਫਾਈ ਅਭਿਆਨ ਵਿੱਢੀ ਗਈ ਹੈ। ‘ਇਕ ਵਾਰਡ ਇਕ ਦਿਨ’ ਤਹਿਤ ਨਗਰ ਕੌਂਸ਼ਲ ਕਰਮਚਾਰੀਆਂ ਵਲੋਂ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸਸਬੰਧੀ ਅਸ਼ੌਕ ਕੁਮਾਰ ਈ.ਓ ਗੁਰਦਾਸਪੁਰ ਨੇ ਦੱਸਿਆ ਕਿ ਨਗਰ ਕੌਂਸ਼ਲ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਅੰਦਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਰੋਜਾਨਾ ਸ਼ਹਿਰ ਦੀ ਇਕ ਵਾਰਡ ਚੁਣ ਕੇ ਉਸ ਵਿਚ ਮੁਕੰਮਲ ਸਫਾਈ ਜਿਵੇਂ ਕੂੜੇ ਦੇ ਢੇਰ, ਗਲੀਆਂ-ਨਾਲੀਆਂ ਦੀ ਸਫਾਈ, ਖਾਲੀ ਪਏ ਪਲਾਟਾਂ ਆਦਿ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਾਰਡ ਨੰਬਰ 9, 11, ਅਤੇ 12 ਵਿਚ ਸਫਾਈ ਅਭਿਆਨ ਚਲਾ ਕੇ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਾਹ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕੂੜੇ ਨੂੰ ਗਲੀਆਂ ਵਿਚ ਖੁੱਲ•ਾ ਸੁੱਟਣ ਦੀ ਬਜਾਏ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ ਵਿਚ ਪਾਉਣ।
ਉਨਾਂ ਅੱਗੇ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਫੋਗਿੰਗ ਦੇ ਨਾਲ ਨਾਲ ਗਲੀਆਂ ਮੁਹੱਲਿਆਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਅਤੇ ਮਲੇਰੀਆਂ ਦੀ ਜਾਗਰੂਕਤਾ ਵਿੱਚ ਵਿਸ਼ੇਸ ਮੂਹਿੰਮ ਚਲਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਜਿਨ•ਾਂ ਗਲੀਆਂ ਮੁਹੱਲਿਆਂ ਵਿੱਚ ਡੇਂਗੂ ਆਦਿ ਦਾ ਲਾਰਵਾ ਮਿਲਦਾ ਹੈ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਮੋਕੇ ਤੇ ਚਲਾਨ ਵੀ ਕੱਟਿਆ ਜਾਂਦਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਅਪਣੇ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖੋਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਵੀ ਕਰੋ।

English






