ਬਰਨਾਲਾ, 4 ਸਤੰਬਰ 2021
ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਰਚਨਾ ਮੁਕਾਬਲੇ ਕਰਵਾਏ ਗਏ।
ਮੁੱਖ ਅਧਿਆਪਕ ਸ਼੍ਰੀ ਪ੍ਰਦੀਪ ਕੁਮਾਰ ਅਤੇ ਮੁਕਾਬਲੇ ਦੇ ਨੋਡਲ ਅਫ਼ਸਰ ਸ਼੍ਰੀਮਤੀ ਕਿੰਮੀ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਗਏ ਇਸ ਲੇਖ ਰਚਨਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਸਕੂਲ ਦੇ ਲਗਭਗ 55ਫ਼ੀਸਦੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਨਮੂਨਾ ਪੇਸ਼ ਕੀਤਾ। ਜਿਸ ਵਿੱਚ ਹਾਈ ਵਿਭਾਗ ਵਿੱਚ ਸੁਖਪ੍ਰੀਤ ਕੌਰ (ਪਹਿਲਾ), ਲਭਪ੍ਰੀਤ ਕੌਰ (ਦੂਸਰਾ), ਅਰਸ਼ਦੀਪ ਕੌਰ (ਤੀਸਰਾ) ਅਤੇ ਮਿਡਲ ਵਿਭਾਗ ਵਿੱਚ ਸੁਮਨਪ੍ਰੀਤ ਕੌਰ (ਪਹਿਲਾ), ਵੀਰਪਾਲ ਕੌਰ (ਦੂਸਰਾ), ਰਸਪ੍ਰੀਤ ਕੌਰ(ਤੀਸਰਾ) ਸਥਾਨ ਹਾਸਲ ਕੀਤਾ।

हिंदी





