ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ : ਡਿਪਲੋਮਾ ਹੋਲਡਰਾਂ ਤੇ ਅਧਿਆਪਕਾਂ ਲਈ ਪਲੇਸਮੈਂਟ ਕੈਂਪ 5 ਨਵੰਬਰ ਨੂੰ

Rozgar Mela Hoshiapur

Sorry, this news is not available in your requested language. Please see here.

ਹੁਸ਼ਿਆਰਪੁਰ, 3 ਨਵੰਬਰ:
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਬਿਊਰੋ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਵਲੋਂ ਆਈ.ਟੀ.ਆਈ. ਡਿਪਲੋਮਾ ਹੋਲਡਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਲਈ ਪਲੇਸਮੈਂਟ ਕੈਂਪ 5 ਨਵੰਬਰ ਨੂੰ ਸਥਾਨਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ. ਬਿਲਡਿੰਗ ਵਿਖੇ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਅਕਾਲ ਅਕੈਡਮੀ ਇੰਸਟੀਚਿਊਟ ਅਤੇ ਜੀ.ਐਨ.ਏ. ਫਗਵਾੜਾ ਵਲੋਂ ਭਾਗ ਲਿਆ ਜਾਵੇਗਾ ਜਿਸ ਵਿੱਚ ਅਕਾਲ ਅਕੈਡਮੀ ਵਲੋਂ ਵੱਖ-ਵੱਖ ਵਿਸ਼ਿਆਂ ਅੰਗਰੇਜ਼ੀ, ਸੋਸ਼ਲ ਸਾਇੰਸ, ਮਿਊਜ਼ਿਕ ਅਤੇ ਸਾਇੰਸ ਲਈ 12 ਆਸਾਮੀਆਂ ਪੁਰ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਜੀ.ਐਨ.ਏ. ਵਲੋਂ ਆਈ.ਟੀ.ਆਈ. ਦੀਆਂ ਟਰੇਡਾਂ ਮਕੈਨਿਕ, ਮਸ਼ੀਨਿਸਟ ਅਤੇ ਫਿਟਰ ਲਈ 27 ਆਸਾਮੀਆਂ ਦੇ ਨਾਲ-ਨਾਲ ਮਕੈਨੀਕਲ ਡਿਪਲੋਮਾ ਲਈ 5 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਚਾਹਵਾਨ ਉਮੀਦਵਾਰ ਸ਼ਿਰਕਤ ਕਰ ਸਕਦੇ ਹਨ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਰਮ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ ਜਿਸ ਬਾਬਤ ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਫੇਸ ਬੁੱਕ ਪੇਜ ਡੀਬੀਈਈ ਹੁਸ਼ਿਆਰਪੁਰ ਜਾਂ ਹੈਲਪ ਲਾਈਨ ਨੰਬਰ 62801-97708 ’ਤੇ ਸੰਪਰਕ ਕੀਤਾ ਜਾ ਸਕਦਾ ਹੈ।