ਛੋਟੇ ਬੱਚੇ ਮਹਾਂਵੀਰ ਵੱਲੋਂ ਕੀਤੀ ਹੋਈ ਬੱਚਤ ਰਾਹੀਂ ਕੋਵਿਡ-19 ਰਾਹਤ ਫੰਡ ਵਿੱਚ ਪਾਇਆ ਗਿਆ ਯੋਗਦਾਨ

Sorry, this news is not available in your requested language. Please see here.

ਤਰਨ ਤਾਰਨ, 03 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਸ੍ਰੀ ਧਰੁਮਨ ਐੱਚ. ਨਿੰਬਾਲੇ ਦੀ ਅਗਵਾਈ ਹੇਠ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਕੋਵਿਡ-19 ਨਾਲ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ, ਉਥੇ ਹੀ ਛੋਟੇ-ਛੋਟੇ ਬੱਚੇ ਵੀ ਕਰੋਨਾ ਵਿਰੁੱਧ ਜੰਗ ਲੜਨ ਲਈ ਆਪਣਾ ਯੋਗਦਾਨ ਪਾ ਰਹੇ ਹਨ ।
ਇਸ ਦੀ ਮਿਸਾਲ ਬਣਦਿਆਂ ਅੱਜ ਤਰਨ ਤਾਰਨ ਸ਼ਹਿਰ ਦੇ ਛੋਟੇ ਬੱਚੇ ਮਹਾਂਵੀਰ ਪੁੱਤਰ ਡਾਕਟਰ ਬ੍ਰਮਦੀਪ ਸਿੰਘ ਵੱਲੋਂ ਐਸ. ਐਸ. ਪੀ. ਤਰਨ ਤਾਰਨ ਨੂੰ ਬੱਚੇ ਵੱਲੋਂ ਆਪਣੀ ਕੀਤੀ ਹੋਈ ਬੱਚਤ ਰਾਹੀਂ ਕੋਵਿਡ-19 ਰਾਹਤ ਫੰਡ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ।ਇਸ ਮੌਕੇ ਐਸ. ਐਸ. ਪੀ. ਸ੍ਰੀ ਧਰੁਮਨ ਐੱਚ. ਨਿੰਬਾਲੇ ਨੇ ਬੱਚੇ ਵੱਲੋਂ ਕੀਤੀ ਗਈ ਬਚਤ ਨੂੰ ਸਵੀਕਾਰ ਕੀਤਾ ਗਿਆ ਅਤੇ ਬੱਚੇ ਦਾ ਤਹਿ ਦਿਲੋਂ ਧੰਨਵਾਦ ਕੀਤਾ ।