ਗਰੇਵਾਲ ਪਰਿਵਾਰ ਵੱਲੋਂ ਸ. ਜਗਦੇਵ ਸਿੰਘ ਯਾਦਗਾਰੀ ਚੈਰੀਟੇਬਲ ਟਰਸਟ ਬਣਾਇਆ ਜਾਵੇਗਾ
ਲੁਧਿਆਣਾ, 23 ਫਰਵਰੀ
ਜਗਦੇਵ ਸਿੰਘ ਗਰੇਵਾਲ ਨੂੰ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵੱਲੋ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਪਰਿਵਾਰ ਨਾਲ ਹਮਦਰਦੀ ਪਰਗਟ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਜਵਾਨ ਉਮਰੇ ਹੋਣਹਾਰ ਪੁੱਤਰ ਦਾ ਵਿਛੋੜਾ ਜਿੱਥੇ ਸਮਾਜ ਲਈ ਅਸਹਿ ਤੇ ਅਕਹਿ ਹੈ ਉਥੇ ਸਮਾਜ ਲਈ ਵੀ ਵੱਡਾ ਘਾਟਾ ਹੈ।
ਮੈਂਬਰ ਪਾਰਲੀਮੈਂਟ ਸਃ ਰਵਨੀਤ ਸਿੰਘ ਬਿੱਟੂ ਨੇ ਜਗਦੇਵ ਸਿੰਘ ਨੂੰ ਮੁਹੱਬਤੀ ਤੇ ਲੋੜਵੰਦਾਂ ਦੀ ਬਾਂਹ ਫੜਨ ਵਾਲਾ ਸੱਜਣ ਆਖਦਿਆਂ ਕਿਹਾ ਕਿ ਥੋੜੇ ਸਮੇਂ ਵਿੱਚ ਹੀ ਉਹ ਵੱਡੀਆਂ ਪੈੜਾਂ ਕਰ ਗਿਆ ਹੈ। ਉਸ ਦੀ ਮਿੱਠੀ ਮੁਸਕਾਨ ਹਮੇਸ਼ਾਂ ਸਾਡੇ ਚੇਤਿਆਂ ਚ ਵੱਸਦੀ ਰਹੇਗੀ। ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਜਗਦੇਵ ਦੀ ਬੇਵਕਤੀ ਮੌਤ ਮੇਰੇ ਪਰਿਵਾਰ ਲਈ ਨਿਜੀ ਘਾਟਾ ਹੈ।
ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ,ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸਃ ਸ਼ਰਨਜੀਤ ਸਿੰਘ ਢਿੱਲੋਂ ਤੇ ਸਃ ਜਗਦੀਸ਼ ਸਿੰਘ ਗਰਚਾ, ਅਕਾਲੀ ਆਗੂ, ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਗਰੇਵਾਲ ਪਰਿਵਾਰ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਹੀਂ ਸਗੋਂ ਸਿੱਖ ਪੰਥ ਦੀ ਵੀ ਢਾਲ ਵਜੋਂ ਕਈ ਪੀੜ੍ਹੀਆਂ ਤੋਂ ਸਰਗਰਮ ਹੈ। ਚਹੁੰ ਮੰਤਰੀਆਂ ਨੇ ਕਿਹਾ ਕਿ ਪਿੰਡ ਦਾਦ ਵਾਸੀ ਸ. ਰਾਜਵੰਤ ਸਿੰਘ ਗਰੇਵਾਲ ਨੇ ਹਮੇਸ਼ਾਂ ਹੀ ਪੰਥਕ ਹਿੱਤਾਂ ਲਈ ਆਪਣੀ ਸ਼ਕਤੀ ਲਾਈ ਹੈ।
ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੰਜਾਬ ਦੇ ਸਾਬਕਾ ਡੀ ਜੀ ਪੀ ਸ਼੍ਰੀ ਡੀ ਆਰ ਭੱਟੀ, ਇੰਕਮ ਟੈਕਸ ਦੇ ਸਾਬਕਾ ਚੀਫ਼ ਕਮਿਸ਼ਨਰ ਸ. ਬਲਦੇਵ ਸਿੰਘ ਸੰਧੂ, ਤੇਜਪ੍ਰਤਾਪ ਸਿੰਘ ਸੰਧੂ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਜਸਬੀਰ ਸਿੰਘ ਢਿੱਲੋਂ ਲੁਹਾਰਾ, ਕੰਵਲਜੀਤ ਸਿੰਘ ਸ਼ੰਕਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾ. ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਉੱਘੇ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਉੁੱਘੇ ਲੋਕ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ,ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ, ਸੁਰਿੰਦਰ ਸਿੰਘ ਜੀ.ਐਸ. ਆਟੋ, ਨੇ ਵੀ ਸ. ਰਾਜਵੰਤ ਸਿੰਘ ਗਰੇਵਾਲ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਆਮ ਆਦਮੀ ਪਾਰਟੀ ਲੀਡਰ ਤੇ ਗਰੇਵਾਲ ਪਰਿਵਾਰ ਦੇ ਹੀ ਪਰਿਵਾਰਕ ਸਾਥੀ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਜਗਦੇਵ ਸਾਡਾ ਵੱਡਾ ਵੀਰ ਹੋਣ ਨਾਤੇ ਸਾਨੂੰ ਸਭ ਦੋਸਤਾਂ ਨੂੰ ਸਿੱਧੇ ਰਾਹੀਂ ਤੁਰਨ ਲਈ ਪ੍ਰੇਰਦਾ ਸੀ। ਉਸ ਦੇ ਜਾਣ ਨਾਲ ਅਸੀਂ ਬਹੁਤ ਇਕੱਲ੍ਹੇ ਹੋ ਗਏ ਹਾਂ। ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਰਾਜਿੰਦਰਪਾਲ ਕੌਰ ਛੀਨਾ, ਹਰਦੀਪ ਸਿੰਘ ਮੁੰਡੀਆਂ ਤੇ ਮਨਪ੍ਰੀਤ ਸਿੰਘ ਅਯਾਲੀ ਨੇ ਵੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਸੀਨੀਅਰ ਅਕਾਲੀ ਆਗੂ ਸੰਤਾ ਸਿੰਘ ਉਮੈਦਪੁਰੀ, ਸ. ਮਾਨ ਸਿੰਘ ਗਰਚਾ, ਸ. ਸੁਖਦੇਵ ਸਿੰਘ ਗਰਚਾ, ਸਾਬਕਾ ਵਿਧਾਇਕ ਸ ਰ ਕਲੇਰ, ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਅੰਮ੍ਰਿਤ ਵਰਸ਼ਾ ਰਾਮਪਾਲ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਡਾ ਦੀਪਕ ਬਾਂਸਲ ਇੰਚਾਰਜ ਆਮ ਆਦਮੀ ਪਾਰਟੀ (ਲੋਕ ਸਭਾ ਲੁਧਿਆਣਾ), ਹਰਮੋਹਨ ਸਿੰਘ ਗੁੱਡੂ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੀਨੀਅਰ ਕਾਂਗਰਸ ਆਗੂ ਈਸ਼ਵਰਜੋਤ ਸਿੰਘ ਚੀਮਾ, ਯੂਥ ਆਗੂ ਇਕਬਾਲ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਸ਼ਮਸ਼ੇਰ ਸਿੰਘ ਗੁੱਡੂ ਵੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਏ। ਪੰਥ ਪ੍ਰਸਿੱਧ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਸ਼ਬਦਾਂ ਨਾਲ ਜੋੜਿਆ।
ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਗਦੇਵ ਦੀ ਜਵਾਨ ਉਮਰੇ ਬੇਵਕਤੀ ਮੌਤ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਸਮਾਜਿਕ ਚੌਗਿਰਦੇ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਰਾਜਵੰਤ ਸਿੰਘ ਦੇ ਸਹਿਪਾਠੀ ਹੋਣ ਕਾਰਨ ਮੈਨੂੰ ਪਿਛਲੇ ਪੰਜਾਹ ਸਾਲ ਵਿੱਚ ਇਸ ਪਰਿਵਾਰ ਨਾਲ ਮਿਲ ਵਰਤ ਕੇ ਮਹਿਸੂਸ ਹੁੰਦਾ ਹੈ ਕਿ ਜਗਦੇਵ ਸਿੰਘ ਗਰੇਵਾਲ ਦੇ ਜਾਣ ਨਾਲ ਸਾਡਾ ਪਾਸਾ ਮਾਰਿਆ ਗਿਆ ਹੈ। ਉਹ ਪਰਿਵਾਰ ਤੇ ਮਿੱਤਰ ਦਾਇਰੇ ਦੀ ਸ਼ਕਤੀਸ਼ਾਲੀ ਧਿਰ ਸੀ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਿਵਾਰ ਦੇ ਫ਼ੈਸਲੇ ਮੁਤਾਬਕ ਲੋਕ ਭਲਾਈ ਕਾਰਜਾਂ ਲਈ ਜਗਦੇਵ ਸਿੰਘ ਚੈਰੀਟੇਬਲ ਯਾਦਗਾਰੀ ਟਰਸਟ ਬਣਾਇਆ ਜਾਵੇਗਾ।
ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਦੀ ਕਮੇਟੀ ਵਲੋਂ ਜਗਦੇਵ ਸਿੰਘ ਦੇ ਪੁੱਤਰ ਹਰਸ਼ਵੀਰ ਸਿੰਘ ਗਰੇਵਾਲ ਨੂੰ ਦਸਤਾਰ ਭੇਂਟ ਕੀਤੀ।
ਉਨ੍ਹਾਂ ਸਮੂਹ ਸੰਗਤਾਂ ਦਾ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਗਰਚਾ, ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਰਾਜਪਾਲ ਸਿੰਘ ਖਹਿਰਾ ਜੁਆਇੰਟ ਕਪਿਸ਼ਨਰ ਐਕਸਾਈਜ਼ ਵਿਭਾਗ ਪੰਜਾਬ, ਰਜੇਸ਼ ਏਰੀ ਏ.ਈ.ਟੀ.ਸੀ., ਹਰਸਿਮਰਤ ਕੌਰ ਗਰੇਵਾਲ ਏ.ਈ.ਟੀ.ਸੀ., ਮਨਪ੍ਰੀਤ ਸਿੰਘ ਈ.ਟੀ.ਓ, ਮਨਮੋਹਣ ਸਿੰਘ ਡੀ.ਈ.ਟੀ.ਸੀ ਰਿਟਾਇਰਡ, ਪਰਮਿੰਦਰ ਸਿੰਘ ਏ.ਈ.ਟੀ.ਸੀ. ਰਿਟਾਇਰਡ, ਕ੍ਰਿਸ਼ਨ ਲਾਲ ਈ.ਟੀ.ਓ ਰਿਟਾਇਰਡ, ਬਲਕਾਰ ਸਿੰਘ ਈ.ਟੀ.ਓ ਰਿਟਾਇਰਡ, ਗੁਰਦੀਪ ਸਿੰਘ ਈ.ਟੀ.ਓ ਰਿਟਾਇਰਡ, ਜਸਪਾਲ ਸਿੰਘ ਗਿਆਸਪੁਰਾ, ਵਿਪਨ ਕਾਕਾ ਸੂਦ, ਬੀ.ਜੇ.ਪੀ ਲੀਡਰ ਗੁਰਦੇਵ ਸ਼ਰਮਾ ਦੇਬੀ, ਸੁਖਦੇਵ ਸਿੰਘ ਏ.ਜੀ.ਆਈ ਇਨਫਰਾ, ਸ਼ਾਮ ਸੁੰਦਰ ਮਲਹੋਤਰਾ, ਵੀਰਪਾਲ ਸਿੰਘ ਰਿਟਾਇਰਡ ਪੀ.ਸੀ.ਐਸ., ਗੁਰਮੇਲ ਸਿੰਘ ਸੰਗੋਵਾਲ, ਐਕਸੀਅਨ ਗੁਰਮਨ ਸਿੰਘ, ਸੀਨੀਅਰ ਅਕਾਲੀ ਲੀਡਰ, ਗੁਰਵਿੰਦਰ ਸਿੰਘ ਡੂਮਛੇੜੀ, ਹਰਕਰਨ ਸਿੰਘ ਵੈਦ, ਮੀਤਪਾਲ ਸਿੰਘ ਦੁੱਗਰੀ, ਵੀ ਹਾਜ਼ਰ ਸਨ।

हिंदी






