— ਪਾਣੀ ਦੀ ਸਾਂਭ ਸੰਭਾਲ ਬਾਰੇ ਜਲ ਦਿਵਾਲੀ ਇੱਕ ਵਧੀਆ ਉਪਰਾਲਾ: ਉਪ ਮੰਡਲ ਮੈਜਿਸਟ੍ਰੇਟ ਰੂਪਨਗਰ
ਰੂਪਨਗਰ, 9 ਨਵੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਰਹਿਨੁਮਾਈ ਹੇਠ ਸ਼ਹਿਰ ਵਿੱਚ ਜਲ ਦੀਵਾਲੀ ਪ੍ਰੋਗਰਾਮ ਦੇ ਤਹਿਤ ਪਾਣੀ ਬਚਾਓ ਅਤੇ ਪਾਣੀ ਦੀ ਸਾਂਭ ਸੰਭਾਲ ਸਬੰਧੀ ਇੱਕ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿਚ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ ਹਰਬੰਸ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਪਾਣੀ ਦੀ ਸਾਂਭ ਸੰਭਾਲ ਬਾਰੇ ਜਲ ਦਿਵਾਲੀ ਮੁਹਿੰਮ ਇੱਕ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿਚ ਜਲ ਦਿਵਾਲੀ ਲਈ ਸੈਲਫ ਹੈਲਪ ਗਰੁੱਪ ਨਾਲ ਸਬੰਧਤ ਔਰਤਾਂ ਨੂੰ ਪਾਣੀ ਦੀ ਮਹੱਤਤਾ ਅਤੇ ਇਸ ਦੀ ਸਾਂਭ ਸੰਭਾਲ ਬਾਰੇ ਜਾਣੂ ਕਰਵਾਇਆ ਗਿਆ।
ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਵਲੋਂ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਔਰਤਾਂ ਸਿੱਧੇ ਤੌਰ ਉਤੇ ਪਾਣੀ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਨਾਂ ਵਲੋਂ ਹੀ ਪਾਣੀ ਨੂੰ ਸੰਜਮ ਨਾਲ ਵਰਤਣ ਲਈ ਅਤੇ ਲੋੜ ਅਨੁਸਾਰ ਸੰਕੋਚ ਵਿੱਚ ਵਰਤੋਂ ਕਰਨ ਲਈ ਮੁਹੱਲੇ ਦੀਆਂ ਹੋਰ ਔਰਤਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ।
ਇਸ ਤੋਂ ਪ੍ਰਭਾਵਿਤ ਹੋ ਕੇ ਸੈਲਫ ਹੈਲਪ ਗਰੁੱਪ ਵਿੱਚ ਸ਼ਾਮਿਲ ਇੱਕ ਸ੍ਰੀਮਤੀ ਬਬਲੀ ਮੈਂਬਰ ਵਲੋਂ ਸਟੇਜ਼ ਤੇ ਬੋਲਦਿਆਂ ਹੋਇਆ ਕਿਹਾ ਕਿ ਪਬਲਿਕ ਨੂੰ ਘਰਾਂ ਦੇ ਗਮਲਿਆਂ ਵਿੱਚ ਸੰਕੋਚ ਨਾਲ ਪਾਣੀ ਵਰਤਣਾ ਚਾਹੀਦਾ ਹੈ ਅਤੇ ਵੱਡੀਆਂ ਗੱਡੀਆਂ ਧੋਣ ਤੇ ਪਾਣੀ ਦੀ ਬਰਬਾਦੀ ਨਹੀ ਕਰਨੀ ਚਾਹੀਦੀ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਰੂਪਨਗਰ ਸ੍ਰੀ ਸੰਜੇ ਵਰਮਾਂ ਵਲੋਂ ਵੀ ਗਰੁੱਪ ਮੈਂਬਰਾਂ ਨੂੰ ਪਾਣੀ ਦੀ ਵਰਤੋਂ ਅਤੇ ਮਹੱਤਤਾ ਬਾਰੇ ਸੰਬੋਧਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਰਜ ਸਾਧਕ ਅਫਸਰ ਸ੍ਰੀ ਮਨਜੀਤ ਸਿੰਘ ਢੀਂਡਸਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਕਈ ਸੋ ਸਾਲ ਪਹਿਲਾਂ ਆਪਣੀ ਬਾਣੀ ਵਿੱਚ ਉਚਾਰਿਆ ਕਿ ‘ਪਹਿਲਾਂ ਪਾਣੀ ਜੀਓ ਹੈ ਅਤੇ ਪਾਣੀ ਨੂੰ ਗੁਰੂ ਅਤੇ ਹਵਾ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।
ਇਸ ਉਪਰੰਤ ਸਾਰੇ ਗਰੁੱਪ ਮੈਂਬਰਾਂ ਦੀਆਂ ਔਰਤਾਂ ਨੂੰ ਜਲ ਦਿਵਾਲੀ ਦੇ ਲੋਗੋ, ਬੈਗ ਅਤੇ ਪਾਣੀ ਦੀ ਬੋਤਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਾਰੇ ਔਰਤ ਮੈਂਬਰਾਂ ਅਤੇ ਹੋਰ ਹਾਜਰ ਆਏ ਮਹਿਮਾਨਾਂ ਦੇ ਲਈ ਵਧੀਆ ਤਰੀਕੇ ਨਾਲ ਚਾਹ ਪਾਣੀ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਨਗਰ ਕੋਂਸਲ ਦੇ ਅਧਿਕਾਰੀਆਂ ਵਲੋਂ ਸਾਰੇ ਗਰੁੱਪ ਮੈਂਬਰ ਔਰਤਾਂ ਨੂੰ ਸ਼ਹਿਰ ਵਿੱਚ ਵਾਟਰ ਵਰਕਸ ਦਾ ਦੌਰਾ ਕਰਵਾਇਆ ਗਿਆ। ਜਿਸ ਨੂੰ ਦੇਖਣ ਉਪਰੰਤ ਸਾਰੀਆਂ ਗਰੁੱਪ ਮੈਂਬਰ ਔਰਤਾਂ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਬਹੁਤ ਪ੍ਰਭਾਵਿਤ ਹੋਈਆਂ।
ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਦਫਤਰ ਵਲੋਂ ਸ੍ਰੀ ਸੋਮਨਾਥ ਸੁਪਰਡੰਟ, ਸ੍ਰੀ ਹਰਪ੍ਰੀਤ ਸਿੰਘ ਭਿਓਰਾ, ਸਹਾਇਕ ਮਿਉਂਸਪਲ ਇੰਜੀਨੀਅਰ ਰੂਪਨਗਰ, ਸ੍ਰੀ ਪ੍ਰਵੀਨ ਡੋਗਰਾ, ਸੀ.ਐਮ.ਐਮ ਅਤੇ ਨਗਰ ਕੋਂਸਲ ਕੋਂਸਲ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਿਲ ਹੋਏ।

English






