ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਸਰਕਾਰੀ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ

Sorry, this news is not available in your requested language. Please see here.

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਸਰਕਾਰੀ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ
—ਦਿਨ ਦੀ ਸ਼ੁਰੂਆਤ ਗਰਾਊਂਡ ਇੰਚਾਰਜ ਪ੍ਰਿੰਸੀਪਲ ਸ.ਮੇਜਰ ਸਿੰਘ ਦੁੱਗਰੀ ਨੇ ਕੀਤੀ
ਰੂਪਨਗਰ, 20 ਸਤੰਬਰ:
“ਖੇਡਾਂ ਵਤਨ ਪੰਜਾਬ ਦੀਆਂ- 2022” ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਦੀ ਸ਼ੁਰੂਆਤ ਗਰਾਊਂਡ ਇੰਚਾਰਜ ਪ੍ਰਿੰਸੀਪਲ ਸ.ਮੇਜਰ ਸਿੰਘ ਦੁੱਗਰੀ ਨੇ ਕੀਤੀ।
ਇਸ ਮੌਕੇ ਕਿੱਕ ਬਾਕਸਿੰਗ ਦੇ ਕਨਵੀਨਰ ਸ਼੍ਰੀ ਨੀਲ ਕਮਲ ਧੀਮਾਨ ਦੀ ਦੇਖ ਰੇਖ ਵਿਚ ਇਹ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਇੰਟਰਨੈਸ਼ਨਲ ਕੋਚ ਲੈਕਚਰਾਰ ਸ.ਮਨਜੀਤ ਸਿੰਘ ਲੌਂਗੀਆ, ਇੰਟਰਨੈਸ਼ਨਲ ਖਿਡਾਰੀ ਸ. ਹਰਸਿਮਰਨ ਸਿੰਘ ਲੌਂਗੀਆ, ਸ਼੍ਰੀ ਜੱਗੀ, ਸ਼੍ਰੀਮਤੀ ਮੁਸਕਾਨ ਅਤੇ ਸ਼੍ਰੀਮਤੀ ਰੋਸ਼ਨੀ ਨੇ ਕੋਚ ਵਜੋਂ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਮੁੱਖ ਅਧਿਆਪਕ ਸ਼੍ਰੀ ਭੀਮ ਰਾਓ, ਮੁੱਖ ਅਧਿਆਪਕ ਸ਼੍ਰੀ ਰਮੇਸ਼ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ. ਮਨਜਿੰਦਰ ਸਿੰਘ ਚੱਕਲ, ਸ.ਚਰਨਜੀਤ ਸਿੰਘ ਚੱਕਲ, ਸ਼੍ਰੀਮਤੀ ਸ਼ਰਨਜੀਤ ਕੌਰ, ਸ.ਹਰਪ੍ਰੀਤ ਸਿੰਘ, ਸ. ਨਿਰਭੈ ਸਿੰਘ, ਸ.ਸਤਨਾਮ ਸਿੰਘ, ਸ਼੍ਰੀ ਅਤੁਲ ਸ਼ਰਮਾ, ਸ. ਸੰਦੀਪ ਸਿੰਘ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ. ਰਵਿੰਦਰ ਸਿੰਘ, ਜ਼ੋਨਲ ਸਕੱਤਰ ਸ. ਗਗਨਦੀਪ ਸਿੰਘ ਅਤੇ ਸ.ਸੁਖਵਿੰਦਰ ਸਿੰਘ  ਆਦਿ ਹਾਜ਼ਰ ਸਨ।