ਮਿਤੀ – 14 ਮਈ, 2021 ਸਮਾਂ – ਸਵੇਰੇ 8 ਵਜੇ ਤੋਂ
ਸਥਾਨ
ਮੋਗਾ – ਡੀ. ਐੱਮ. ਕਾਲਜ, ਗੁਰੂ ਨਾਨਕ ਕਾਲਜ ਅਤੇ ਐੱਸ. ਡੀ. ਕਾਲਜ ਫ਼ਾਰ ਵਿਮੈਨ
ਬਾਘਾਪੁਰਾਣਾ – ਗੁਰੂ ਨਾਨਕ ਗਰਲਜ਼ ਕਾਲਜ, ਮੁੱਦਕੀ ਰੋਡ
ਇਹਨਾਂ ਕੈਂਪਾਂ ਦਾ ਲਾਭ 18 ਤੋਂ 44 ਸਾਲ ਉਮਰ ਦੇ ਹੇਠ ਲਿਖੀਆਂ ਬਿਮਾਰੀਆਂ ਤੋਂ ਪੀੜ੍ਹਤ ਵਿਅਕਤੀ ਲੈ ਸਕਦੇ ਹਨ:-
ਪਿਛਲੇ ਇਕ ਸਾਲ ਦੌਰਾਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਹਸਪਤਾਲ ਦਾਖਲ ਰਹਿ ਚੁੱਕੇ, ਦਿਲ ਟਰਾਂਸਪਲਾਂਟ, ਹਾਈਪਰਟੈਨਸ਼ਨ ਦੇ ਮਰੀਜ਼, ਜਮਾਂਦਰੂ ਦਿਲ ਦੀ ਬਿਮਾਰੀ, ਬਲੱਡ ਕੈਂਸਰ, ਸਾਹ ਦੀ ਗੰਭੀਰ ਬਿਮਾਰੀ, ਜਿਗਰ ਅਤੇ ਗੁਰਦੇ ਦੀ ਟਰਾਂਸਪਲਾਂਟ, ਸ਼ੂਗਰ, ਬਲੱਡ ਪਰੈਸ਼ਰ, ਏਡਜ਼, ਤੇਜ਼ਾਬੀ ਹਮਲਾ ਪੀੜ੍ਹਤ, ਬੋਲ੍ਹੇ ਅਤੇ ਅੰਨ੍ਹੇ, ਥੈਲੇਸੀਮੀਆ, ਬੋਨਮੈਰੋ ਦਾ ਕੰਮ ਨਾ ਕਰਨਾ, ਗੁਰਦੇ ਦੀ ਬਿਮਾਰੀ, ਦਿਮਾਗ ਦੀਆਂ ਨਾੜੀਆਂ ਦਾ ਜੰਮਣਾ, ਰਸੌਲੀਆਂ ਵਾਲੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ।
ਨੋਟ – ਬਿਮਾਰੀ ਨਾਲ ਸਬੰਧਤ ਆਪਣਾ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ।

English






