ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ‘ਚ 5 ਨੌਜਵਾਨ ਸਲੈਕਟ ਤੇ 53 ਨੌਜਵਾਨ ਸ਼ਾਰਟਲਿਸਟ ਕੀਤੇ

ਰੂਪਨਗਰ, 10 ਅਕਤੂਬਰ:
ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਗਰਾਂਉਡ ਫਲੋਰ, ਡੀ.ਸੀ. ਕੰਪਲੈਕਸ ਰੂਪਨਗਰ ਵਿਖੇ ਨੂੰ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿਚ 5 ਨੌਜਵਾਨਾਂ ਦੀ ਚੋਣ ਕੀਤੀ ਗਈ।
 ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਡਾ. ਆਈ.ਟੀ.ਐਮ ਕੰਪਨੀ ਦੇ ਨਿਯੋਜਕ ਵੱਲੋਂ ਡਾਟਾ ਐਂਟਰੀ ਆਪਰੇਟਰ (ਆਧਾਰ ਕਾਰਡ ਵਾਸਤੇ) ਸਬੰਧੀ ਇੰਟਰਵਿਊ ਲਈ ਗਈ। ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਦੇ ਇੰਟਰਵਿਊ ਲਈ ਉਮੀਦਵਾਰ  ਦੀ ਯੋਗਤਾ ਬਾਰਵੀਂ ਅਤੇ ਗ੍ਰੇਜੂਏਸ਼ਨ ਪਾਸ ਅਤੇ 1 ਸਾਲ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜ਼ਮੀ ਸੀ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਕੰਮ ਦਾ ਸਥਾਨ ਰੂਪਨਗਰ, ਮੋਰਿੰਡਾ, ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਨੂਰਪੁਰਬੇਦੀ, ਨੰਗਲ ਹੋਵੇਗਾ। ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਦੀ ਤਨਖਾਹ ਡੀ.ਸੀ. ਦਰ ਅਨੁਸਾਰ 9500 ਰੁਪਏ ਪ੍ਰਤੀ ਮਹੀਨਾ ਪੀ.ਐਫ ਅਤੇ ਈ.ਐਸ.ਆਈ. ਦੀ ਕਟੌਤੀ ਤੋਂ ਬਾਅਦ ਮਿਲਣਯੋਗ ਹੋਵੇਗੀ।
ਇਸ ਕੈਂਪ ਵੱਲੋਂ ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਲਈ 18 ਸਾਲ ਤੋਂ 28 ਸਾਲ ਤੱਕ ਦੇ ਉਮੀਦਵਾਰ ਹੀ ਭਾਗ ਲੈ ਸਕਦੇ ਸਨ। ਇਸ ਕੈਂਪ ਵਿੱਚ 69 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋ 5 ਉਮੀਦਵਾਰਾਂ ਨੂੰ ਮੌਕੇ ‘ਤੇ ਹੀ ਸਲੈਕਟ ਅਤੇ 53 ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰ ਲਿਆ ਗਿਆ।
ਪਲੇਸਮੈਂਟ ਅਫਸਰ ਮੀਨਾਕਸ਼ੀ ਬੇਦੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕੀਤਾ ਜਾ ਸਕਦਾ ਹੈ।