ਜ਼ਿਲ੍ਹੇ ਦੇ ਕਿਸਾਨ ਖਰੀਦੀਆਂ ਮਸ਼ੀਨਾਂ ਦੀ ਵੈਰੀਫੀਕੇਸ਼ਨ 1 ਦਸੰਬਰ 2023 ਨੂੰ ਕਰਵਾਉਣ— ਰਾਜੇਸ਼ ਧੀਮਾਨ

Sorry, this news is not available in your requested language. Please see here.

ਫਿਰੋਜ਼ੁਪਰ, 29 ਨਵੰਬਰ:

ਪਰਾਲੀ ਪ੍ਰਬੰਧਨ ਨੂੰ ਲੈ ਕੇ ਸੀ.ਆਰ.ਐਮ ਸਕੀਮ ਸਾਲ 2023—24 ਤਹਿਤ ਕਿਸਾਨਾਂ ਨੂੰ ਸਬਸਿਡੀ ਤੇ ਖੇਤੀਬਾੜੀ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਕਿਸਾਨਾਂ ਵੱਲੋਂ ਇਸ ਸਕੀਮ ਤਹਿਤ ਮਸ਼ੀਨਾਂ ਖਰੀਦੀਆਂ ਗਈਆਂ ਹਨ ਉਨ੍ਹਾਂ ਦੀ ਵੈਰੀਫਿਕੇਸ਼ਨ 1 ਦਸੰਬਰ 2023 ਨੂੰ ਕੀਤੀ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਕਿਸਾਨ ਖੇਤੀਬਾੜੀ ਸੰਦਾਂ ਦੀ ਵਰਤੋ ਕਰਦਿਆਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਇਸ ਦਾ ਯੋਗ ਵਿਧੀ ਨਾਲ ਨਬੇੜਾ ਕਰਨ ਅਤੇ ਸੰਦਾਂ ਦੀ ਵਰਤੋ ਨਾਲ ਪਰਾਲੀ ਨੂੰ ਕੁਤਰ ਕੇ ਖਾਦ ਦੇ ਰੂਪ ਵਿੱਚ ਵਰਤਣ,ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ ਅਤੇ ਫਸਲ ਦਾ ਝਾੜ ਵੀ ਵੱਧ ਹੋਵੇਗਾ।ਉਨਾਂ ਕਿਹਾ ਹੈ ਕਿ ਵਾਤਾਵਰਨ ਪੱਖੀ ਬਣਦਿਆਂ ਆਉਣ ਵਾਲੀ ਪੀੜੀ ਨੂੰ ਹਰਿਆਂ ਭਰਿਆ ਮਾਹੌਲ ਪ੍ਰਦਾਨ ਕਰਨ ਦਾ ਪ੍ਰਣ ਕਰਨ ਤੇ ਪਰਾਲੀ ਨੂੰ ਅੱਗ ਨਾ ਲਗਾਉਣ।

ਮੁੱਖ ਖੇਤੀਬਾੜੀ ਅਫਸਰ ਫਿਰੋਜਪੁਰ ਡਾ.ਜੰਗੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ 1 ਦਸੰਬਰ 2023 ਨੂੰ ਬਲਾਕ ਘੱਲ ਖੁਰਦ ਨਾਲ ਸਬੰਧਤ ਕਿਸਾਨ ਦੋ ਸਥਾਨਾਂ ਤੇ ਬਲਾਕ ਖੇਤੀਬਾੜੀ ਦਫਤਰ ਪਿੰਡ ਮੱਲਵਾਲ ਅਤੇ ਫਿਰੋਜਸ਼ਾਹ ਵਿਖੇ ਪਹੁੰਚ ਕੇ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਵਾਉਣ।ਇਸੇ ਤਰਾਂ ਹੀ ਬਲਾਕ ਫਿਰੋਜ਼ਪੁਰ ਦੇ ਕਿਸਾਨ ਟੀ ਪੁਆਇੰਟ ਕਿਲੇ ਵਾਲਾ ਚੌਂਕ ਫਿਰੋਜਪੁਰ, ਬਲਾਕ ਮਮਦੋਟ ਦੇ ਕਿਸਾਨ ਦਾਣਾ ਮੰਡੀ ਲੱਖੋ ਕੇ ਬਹਿਰਾਮ, ਬਲਾਕ ਗੁਰੂਹਰਸਹਾਏ ਦੇ ਕਿਸਾਨ ਬਲਾਕ ਖੇਤੀਬਾੜੀ ਦਫਤਰ ਪਿੰਡੀ, ਬਲਾਕ ਜੀਰਾ ਦੇ ਕਿਸਾਨ ਬਲਾਕ ਖੇਤੀਬਾੜੀ ਦਫਤਰ ਜੀਰਾ ਅਤੇ ਬਲਾਕ ਮਖੂ ਦੇ ਕਿਸਾਨ ਬਲਾਕ ਖੇਤੀਬਾੜੀ ਦਫਤਰ ਪਿੰਡ ਤਲਵੰਡੀ ਨਿਪਾਲਾਂ ਪਹੁੰਚ ਕੇ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਵਾ ਸਕਦੇ ਹਨ।