ਜਾਂਦਾ ਹੋਇਆ ਮਈ ਮਹੀਨਾ ਦੇ ਗਿਆ ਕੁਝ ਰਾਹਤ, ਮਹੀਨੇ ਦੇ ਆਖਰੀ ਦਿਨ ਆਏ ਕੇਵਲ 78 ਨਵੇਂ ਕੇਸ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਬਣਾਈ ਰੱਖਣ ਦੀ ਅਪੀਲ
ਫਾਜ਼ਿਲਕਾ, 31 ਮਈ 2021
ਮਈ ਮਹੀਨੇ ਦਾ ਆਖਰੀ ਦਿਨ ਅੱਜ ਜ਼ਿਲੇ ਲਈ ਕੁਝ ਰਾਹਤ ਵਾਲਾ ਰਿਹਾ। ਮਹੀਨੇ ਦੌਰਾਨ ਅੱਜ ਪਹਿਲੀ ਵਾਰ ਹੋਇਆ ਕਿ ਨਵੇਂ ਕੇਸ 100 ਤੋਂ ਘੱਟ ਆਏ ਹਨ। ਸੋਮਵਾਰ ਨੂੰ ਜ਼ਿਲੇ ਵਿਚ 78 ਨਵੇਂ ਕੇਸ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਕੇਸਾਂ ਵਿਚ ਕਮੀ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ ਜਿੰਨਾਂ ਨੇ ਕੋਵਿਡ ਪਾਬੰਦੀਆਂ ਦੀ ਪਾਲਣਾ ਕੀਤੀ ਅਤੇ ਸਹੀ ਸਮਾਜਿਕ ਵਿਹਾਰ ਕਰਦਿਆਂ ਜ਼ਿਲੇ ਵਿਚ ਕਰੋਨਾ ਦਾ ਅਸਰ ਘੱਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਉਨਾਂ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰਾਂ ਸਾਵਧਾਨੀਆਂ ਰੱਖਣ ਤਾਂ ਜੋ ਕੋਵਿਡ ਨੂੰ ਮੁੜ ਸਿਰ ਚੁੱਕਣ ਤੋਂ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਕੋਵਿਡ ਖਿਲਾਫ ਸਾਡੇ ਮਿਸ਼ਨ ਨੂੰ ਫਤਿਹ ਹਾਸਲ ਹੋਵੇਗੀ। ਉਨਾਂ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ। ਉਨਾਂ ਨੇ ਕਿਹਾ ਕਿ ਕੋਵਿਡ ਦੀ ਵੈਕਸੀਨ ਪੂਰੀ ਤਰਾਂ ਨਾਲ ਸੁਰੱਖਿਅਤ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ਵਿਚ 78 ਨਵੇਂ ਕੇਸ ਆਏ ਹਨ ਜਦ ਕਿ 204 ਜਣੇ ਕੋਵਿਡ ਤੋਂ ਠੀਕ ਹੋਏ ਹਨ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 18573 ਲੋਕ ਕੋਵਿਡ ਪਾਜਿਟਿਵ ਆਏ ਹਨ ਜਿੰਨਾਂ ਵਿਚੋਂ 15905 ਲੋਕ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸ 2227 ਹਨ ਜਦ ਕਿ 441 ਮੌਤਾਂ ਜ਼ਿਲੇ ਵਿਚ ਹੋਈਆਂ ਹਨ।