ਜਿਲੇ ਅੰਦਰ ਪਹਿਲੇ ਮਰੀਜ ਨੂੰ ਲੱਗੀ ਐਂਟੀਬਾਡੀਜ ਕੋਕਟੇਲ ਦੀ ਡੋਜ਼

Sorry, this news is not available in your requested language. Please see here.

ਗੁਰਦਾਸਪੁਰ, 5 ਜੂਨ 2021 ਗੰਭੀਰ ਬਿਮਾਰੀਆਂ ਨਾਲ ਗ੍ਰਸਤ ਕਰੋਨਾ ਪੀੜਤਾਂ ਦੀ ਜਿੰਦਗੀ ਬਚਾਉਣ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲੇ ਅੰਦਰ ‘ਐਂਟੀਬਾਡੀਜ ਕੋਕਟੇਲ’ ਦੀ ਪਹਿਲੀ ਡੋਜ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਮ.ਓ ਡਾ. ਚੇਤਨਾ ਨੇ ਦੱਸਿਆ ਕਿ ਪਿੰਡ ਤਰੀਜਾਨਗਰ ਦੇ ਇੱਕ 51 ਸਾਲਾ ਪੀੜਤ ਦਾ 31 ਮਈ ਨੂੰ ਆਰਟੀਪੀਸੀਆਰ ਦਾ ਸੈਂਪਲ ਲਿਆ ਗਿਆ ਸੀ ਅਤੇ ਜਿਸ ਦੀ ਰਿਪੋਰਟ 1 ਜੂਨ ਨੂੰ ਪਾਜੀਟਿਵ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਮਰੀਜ ਸ਼ੂਗਰ ਤੋਂ ਪ੍ਰਭਾਵਿਤ ਸੀ ਅਤੇ ਉਸ ਦਾ ਆਕਸੀਜਨ ਦਾ ਲੈਵਲ 96 ਫੀਸਦੀ ਸੀ। ਪੀੜਤ ਵਿੱਚ ਕਰੋਨਾ ਵਾਇਰਸ ਨਾਲ ਸਬੰਧਿਤ ਲੱਛਣ ਨਹੀਂ ਸਨ ਜਿਸ ਕਰਕੇ ਪੀੜਤ ਐਂਟੀਬਾਡੀਜ ਕੋਕਟੇਲ ਲਗਾਉਣ ਲਈ ਅਨੁਕੂਲ ਸੀ। ਇਸ ਲਈ ਅੱਜ ਕਰੋਨਾ ਪੀੜਤ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਐਂਟੀਬਾਡੀਜ ਕੋਕਟੇਲ ਦੀ ਪਹਿਲੀ ਡੋਜ ਲਗਾਈ ਗਈ।
ਡਾ. ਚੇਤਨਾ ਨੇ ਦੱਸਿਆ ਕਿ ਗੰਭੀਰ ਬਿਮਾਰੀਆਂ ਜਿਵੇਂ ਸ਼ੂਗਰ, ਕੈਂਸਰ, ਕਿਡਨੀ ਜਾਂ ਦਿਲ ਆਦਿ ਦੀ ਬਿਮਾਰੀ ਦੇ ਰੋਗਾਂ ਤੋਂ ਪੀੜਤ ਜਿਹੜੇ ਮਰੀਜ ਕੋਰੋਨਾ ਵਾਇਰਸ ਤੋਂ ਪੀੜਤ ਹੋ ਜਾਂਦੇ ਹਨ, ਉਨਾਂ ਲਈ ਸਿਪਲਾ ਕੰਪਨੀ ਦਾ ਐਂਡੀਬਾਡੀਜ ਕੋਕਟੇਲ ਬਹੁਤ ਲਾਹੇਵੰਦ ਹੈ। ਉਨਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਨ ਨੇ ਵੀ ਕਰੋਨਾ ਪੀੜਤ ਹੋਣ ਉਪਰੰਤ ਇਹ ਟੀਕਾ ਲਗਵਾਇਆ ਸੀ। ਉਨ੍ਹਾਂ ਦੱਸਿਆ ਕਿ ਜੇਕਰ ਲੈਵਲ ਵਨ ਭਾਵ ਬਿਮਾਰੀ ਦੀ ਪਹਿਲੀ ਸਟੇਜ ਵਿਚ ਆਉਣ ਉਪਰੰਤ ਇਹ ਟੀਕਾ ਲੱਗ ਜਾਵੇ ਤਾਂ ਪੀੜਤ ਦੀ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦ ਮਰੀਜਾਂ ਨੂੰ ਐਂਟੀਬਾਡੀਜ ਕੋਕਟੇਲ ਟੀਕਾ ਮੁਹੱਈਆ ਕਰਵਾਉਣ ਲਈ ਇਸਦੇ ਲੰਗਰ ਲਗਾਉਣ ਜਾ ਦਾਨੀ ਸੱਜਣ ਜਿਲਾ ਰੈਡ ਕਰਾਸ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਸਥਾਪਤ ਕੀਤੇ ਗਏ ਕੋਵਿਡ ਰਾਹਤ ਫੰਡ ਵਿਚ ਵੀ ਆਰਥਿਕ ਸਹਿਯੋਗ ਕਰਕੇ ਇਸ ਮੰਤਵ ਦੀ ਪੂਰਤੀ ਕਰ ਸਕਦੇ ਹਨ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਰਾਜੀਵ ਕੁਮਾਰ ਸਕੱਤਰ ਰੈੱਡ ਕਰਾਸ, ਡਾ. ਭੁਪਿੰਦਰ ਸਿੰਘ ਨੋਡਲ ਅਫਸਰ, ਡਾ. ਜੋਤੀ ਮੈਡੀਕਲ ਸਪੈਸ਼ਲਿਸਟ, ਜਸਬੀਰ ਸਿਸਟਰ, ਡਾ. ਗੁਰਪ੍ਰੀਤ , ਡਾ. ਬੱਬਰ, ਡਾ. ਰਸ਼ਮੀ ਅਤੇ ਸੁਰਿੰਦਰ ਐਲ.ਟੀ ਅਤੇ ਸਾਹਿਲ ਮੌਜੂਦ ਸਨ।
ਸਿਵਲ ਹਸਪਤਾਲ ਵਿਖੇ ਪੀੜਤ ਨੂੰ ਐਂਟੀਬਾਡੀਜ ਕੋਕਟੇਲ ਦੀ ਪਹਿਲੀ ਡੋਜ ਲਗਾਉੰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ।