ਜਿਲ੍ਹਾ ਰੋਜਗਾਰ ਵੱਲੋਂ ਇੱਕ ਰੋਜਾ ਸੈਮੀਨਾਰ ਦਾ ਕੀਤਾ ਆਯੋਜਨ

News Makhani
ਜਵਾਹਰ ਨਵੋਦਿਆ ਵਿੱਚ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ

Sorry, this news is not available in your requested language. Please see here.

 ਅੰਮਿ੍ਰਤਸਰ 22 ਫਰਵਰੀ 2024

— ਸਰਕਾਰੀ ਕਾਲਜ ਅਜਨਾਲਾ ਵਿਖੇ  ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਅੰਮਿ੍ਰਤਸਰ ਵੱਲੋਂ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਹ ਸੈਮੀਨਾਰ ਕਾਲਜ ਦੇ ਪਲੇਸਮੈਟ ਸੈੱਲ ਵੱਲੋਂ ਪਿ੍ਰੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਇੰਡੀਅਨ ਆਰਮੀ ਦੇ ਕਰਨਲ ਚੇਤਨ ਪਾਂਡੇ ਨੇ ਅਗਨੀ ਵੀਰ ਸਕੀਮ ਤਹਿਤ ਭਰਤੀ ਬਾਰੇ ਵਿਦਿਆਰਥੀਆਂ ਦੇ ਮਨ ਵਿੱਚ ਫੈਲੀਆਂ ਗਲਤ ਧਾਰਨਾਵਾਂ ਅਤੇ ਖਦਸ਼ਿਆ ਨੂੰ ਦੂਰ ਕਰਦਿਆ ਭਰਤੀ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਸ੍ਰੀ ਨਰੇਸ਼ ਕੁਮਾਰ ਪੀ.ਸੀ.ਐਸ ਨੇ ਰੋਜ਼ਗਾਰ ਦੇ ਵੱਖ-ਵੱਖ ਮੌਕਿਆ ਅਤੇ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ  ਸਕੀਮਾ ਅਤ ਲਘੂ ਉਦਯੋਗ ਸ਼ੁਰੂ ਕਰਨ ਬਾਰੇ ਜਾਣਕਾਰੀ ਮੁਹਾਈਆ ਕਰਵਾਈ । ਇਸ ਲੜੀ ਤਹਿਤ ਡਿਪਟੀ ਸੀ.ਈ.ਓ ਸ. ਤੀਰਥਪਾਲ ਸਿੰਘ ਨੇ ਆਪਣੀ ਜ਼ਿੰਦਗੀ ਦੇ ਸਫਲਤਾ ਅਤੇ ਅਸਫਲਤਾ ਦੀ ਜਾਣਕਾਰੀ ਦਿੰਦੀਆਂ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਲਈ ਸਹੀ  ਦਿਸ਼ਾਵਾਂ ਨੂੰ ਚੁਣਨ ਲਈ ਵਿਭਾਗ ਨਾਲ ਜੁੜੇ ਰਹਿਣਾ ਜਰੂਰੀ ਦਸਿਆ ।

ਦਿਹਾਤੀ ਟਰੈਫਿਕ ਇੰਚਾਰਜ ਏ.ਐਸ.ਆਈ ਸ.ਇੰਦਰ ਮੋਹਣ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਸੰਪੂਰਨ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਤੇ ਦੂਜਿਆ ਦੀ ਜਿੰਦਗੀ ਨੂੰ ਬਚਾਉਣ ਲਈ ਸਹੀ ਡਰਾਇਵਿੰਗ ਦੀ ਲੋੜ ਤੇ ਜੋਰ ਦਿੱਤਾ । ਇਸ ਮੌਕੇ ਕਾਲਜ ਦੇ ਸਟਾਫ  ਡਾਂ ਪ੍ਰੇਮ ਸਿੰਘ, ਸ੍ਰੀ ਜਸਵਿੰਦਰ ਸਿੰਘ, ਆਰਤੀ ਸ਼ਰਮਾ, ਡਾ. ਸਤਨਾਮ ਕੋਰ, ਡਾ. ਪਿ੍ਰਆ ਲਛਮੀ , ਜਸਪ੍ਰੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।