ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵਰਚੂਅਲ ਤਰੀਕੇ ਸਰਕਾਰੀ ਹਾਈ ਸਕੂਲ ਦਰਾਜ਼ ਦਾ ਮੈਗਜ਼ੀਨ ਰਿਲੀਜ਼

Sorry, this news is not available in your requested language. Please see here.

ਬਰਨਾਲਾ,13 ਮਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਤਰੀਕੇ ਪੜ੍ਹਾਈ ਜਾਰੀ ਰੱਖੀ ਜਾ ਰਹੀ ਹੈ, ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਨਲਾਈਨ ਤਰੀਕੇ ਹੀ ਸਹਿ-ਵਿੱਦਿਅਕ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾ ਰਹੀਆਂ ਹਨ। ਇਨ੍ਹਾਂ ਸਹਿ-ਵਿੱਦਿਅਕ ਗਤੀਵਿਧੀਆਂ ਅਧੀਨ ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਨ ਹਿੱਤ ਹੱਥ ਲਿਖਤ ਸਕੂਲ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵੱਲੋਂ ਸਕੂਲ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲਾਂ ਵੱਲੋਂ ਹੱਥ ਲਿਖਤ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਦਰਾਜ ਦਾ ਹੱਥ ਲਿਖਤ ਮੈਗਜ਼ੀਨ “ਬਾਲ ਪਰਵਾਜ਼” ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਅਧੀਨ ਵਰਚੂਅਲ ਤਰੀਕੇ ਰਿਲੀਜ਼ ਕੀਤਾ ਗਿਆ ਹੈ। ਸਿੱਖਿਆ ਅਧਿਕਾਰੀ ਨੇ ਕੋਵਿਡ ਮਹਾਂਮਾਰੀ ਦੇ ਦੌਰ ਦੌਰਾਨ ਸਕੂਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਕੇਵਲ ਪਾਠਕ੍ਰਮ ਦੀਆਂ ਪਾਠ ਪੁਸਤਕਾਂ ਪੜ੍ਹ ਲੈਣਾ ਹੀ ਕਾਫ਼ੀ ਨਹੀਂ ਹੁੰਦਾ,ਸਗੋਂ ਵਿਦਿਆਰਥੀਆਂ ਦੇ ਮਨਾਂ ਵਿੱਚ ਪੁਸਤਕਾਂ ਪੜ੍ਹਨ ਦੀ ਚੇਟਕ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਦਰਾਜ ਸਕੂਲ ਦੇ ਸਟਾਫ਼ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਗਈ ਹੈ।
ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਬਿਹਤਰ ਸਮਾਜ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਜ਼ਰੂਰਤ ਹੈ। ਸਿੱਖਿਆ ਅਧਿਕਾਰੀਆਂ ਵੱਲੋਂ ਵਰਚੂਅਲ ਸਮਾਗਮ ਦੌਰਾਨ ਬਾਲ ਮੈਗਜ਼ੀਨ ਦੀ ਪ੍ਰਕਾਸ਼ਨਾ ਵਿੱਚ ਯੋਗਦਾਨ ਦੇਣ ਵਾਲੇ ਦਰਾਜ ਸਕੂਲ ਦੇ ਮੁਖੀ ਅਤੇ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਸਕੂਲ ਦੇ ਹੈਡਮਾਸਟਰ ਅਨੁਰਾਗ ਨੇ ਸਕੂਲ ਮੈਗਜ਼ੀਨ ਦੇ ਵਰਚੂਅਲ ਤਰੀਕੇ ਰਿਲੀਜ਼ ਸਮਾਰੋਹ ਵਿੱਚ ਜੁੜੇ ਸਮੂਹ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਦੀਆਂ ਮੋਹਤਬਰ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਇਹ ਉਪਰਾਲਾ ਹਰ ਵਰ੍ਹੇ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ। ਮੈਗਜ਼ੀਨ ਦੇ ਸੰਪਾਦਕ ਸ਼੍ਰੀਮਤੀ ਹਰਪ੍ਰੀਤ ਕੌਰ ਵੱਲੋਂ ਮੈਗਜ਼ੀਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਮਾਗਮ ਵਿਚ ਕਲੱਸਟਰ ਪ੍ਰਿੰਸੀਪਲ ਨੀਰਜਾ, ਸ਼ੁਰੇਸ਼ਟਾ ਸ਼ਰਮਾ ਬਲਾਕ ਨੋਡਲ ਅਫਸਰ,ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋ- ਆਰਡੀਨੇਟਰ , ਕੀਰਤੀ ਦੇਵ ਜ਼ਿਲ੍ਹਾ ਐਮ ਆਈ.ਐਸ ਕੋ-ਆਰਡੀਨੇਟਰਾ,ਡਾ. ਹਰਭਗਵਾਨ , ਕੁਲਦੀਪ ਸਿੰਘ, ਡੀ.ਐੱਮ. ਮੈਥ ਕਮਲਦੀਪ, ਡੀ.ਐੱਮ ਸਾਇੰਸ ਹਰੀਸ਼ ਬਾਂਸਲ , ਡੀ.ਐਮ ਅੰਗਰੇਜ਼ੀ ਅਮਨਿੰਦਰ ਸਿੰਘ,ਬਲਾਕ ਮੈਂਟਰਜ਼ ਬਲਾਕ ਸ਼ਹਿਣਾ, ਸਮੂਹ ਪੰਜਾਬੀ ਟੀਮ,ਸਕੂਲ ਮੈਨੇਜਮੈਂਟ ਕਮੇਟੀ ਮੈਂਬਰ,ਕਮਲਦੀਪ ਸ਼ਰਮਾ, ਸ਼੍ਰੀਮਤੀ ਸੰਤੋਸ਼ ਦੇਵੀ, ਜਤਿੰਦਰ ਸਿੰਘ, ਵਰਸ਼ਾ ਰਾਣੀ, ਗੁਰਬਿੰਦਰ ਕੌਰ, ਕੁਲਦੀਪ ਰਾਣੀ, ਅਮਨਦੀਪ ਕੌਰ,ਨਿਤਿਨ ਕੁਮਾਰ, ਅਰੁਣ ਗਰਗ, ਕਮਲ ਜਿੰਦਲ ਸਮੇਤ ਸਰਕਾਰੀ ਹਾਈ ਸਕੂਲ ਦਰਾਜ ਦੇ ਸਮੁੱਚੇ ਸਟਾਫ਼ ਵੱਲੋਂ ਵਰਚੂਅਲ ਤਰੀਕੇ ਸ਼ਮੂਲੀਅਤ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਗਜ਼ੀਨ ਦੇ ਵਰਚੂਅਲ ਰਿਲੀਜ਼ ਸਮਾਗਮ ਦੌਰਾਨ