ਜੀ.ਸੀ.ਜੀ. ਲੁਧਿਆਣਾ ਯੂਥ ਕਲੱਬ ਵੱਲੋਂ ਆਨ-ਲਾਈਨ ਪੇਪਰ ਰੀਡਿੰਗ ਮੁਕਾਬਲਾ ਆਯੋਜਿਤ

Sorry, this news is not available in your requested language. Please see here.

ਲੁਧਿਆਣਾ, 06 ਜੂਨ ,2021- ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ, ਐਸ.ਏ.ਐਸ. ਨਗਰ ਦੇ ਹੁਕਮਾਂ ਅਨੁਸਾਰ ਸੰਸਥਾਂ ਦੇ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਯੂਥ ਕਲੱਬ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਾਨਸ ਕੀ ਜਾਤ, ਸਭੈ ਏਕ ਪਹਿਚਾਨਬੋ ਵਿਸ਼ੇ ‘ਤੇ ਆਨ ਲਾਈਨ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ।

ਇਸ ਮੁਕਾਬਲੇ ਦਾ ਸੰਚਾਲਨ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਕੀਤਾ ਅਤੇ ਵਿਦਿਆਰਥਣਾਂ ਵੱਲੋਂ ਇਸ ਵਿਸ਼ੇ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਰੇ ਮਨੁੱਖ ਬਰਾਬਰ ਹਨ। ਸਾਰੇ ਉਸ ਇਕ ਪਰਮਾਤਮਾ ਦੀ ਪੈਦਾਇਸ਼ ਹਨ, ਚਾਹੇ ਉਹ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਹੈ। ਇਹ ਇਨਸਾਨਾਂ ਦੁਆਰਾ ਬਣਾਈਆ ਹੋਈਆਂ ਜਾਂਤਾ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਇਨਸਾਨਾਂ ਨੂੰ ਇਕ ਸਮਾਨ ਮੰਨਿਆ ਗਿਆ ਹੈ।

ਯੂਥ ਕਲੱਬ ਦੇ ਕੋਆਰਡੀਨੇਟਰ ਡਾ.ਮਾਧਵੀ ਵਸ਼ਿਸ਼ਟ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਵਿਦਿਆਰਥੀਆਂ ਨੂੰ ਅਮਲੀ ਰੂਪ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਸ਼੍ਰੀਮਤੀ ਇੰਦਰਪ੍ਰੀਤ ਕੌਰ, ਸ਼੍ਰੀਮਤੀ ਦੀਪਿਕਾ ਅਤੇ ਸ਼੍ਰੀਮਤੀ ਅਮਿਤਾ ਨੇ ਨਿਭਾਈ।

ਇਸ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ, ਬੀ.ਏ. ਭਾਗ ਪਹਿਲਾ ਨੇ ਪਹਿਲਾ ਸਥਾਨ, ਕ੍ਰਿਸ਼ਨਾ, ਬੀ.ਏ. ਭਾਗ ਤੀਜਾ ਨੇ ਦੂਜਾ ਸਥਾਨ, ਸੁਖਪ੍ਰੀਤ ਕੌਰ, ਬੀ.ਏ. ਭਾਗ ਪਹਿਲਾ ਨੇ ਤੀਜਾ ਸਥਾਲ ਅਤੇ ਅੰਸ਼ੂ ਗਰਗ, ਬੀ.ਬੀ.ਏ. ਭਾਗ ਦੂਜਾ, ਗੁਰਲੀਨ ਕੌਰ, ਬੀ.ਏ. ਭਾਗ ਦੂਜਾ ਨੇ ਹੌਂਸਲਾ ਵਧਾਉ ਇਨਾਮ ਹਾਸਲ ਕੀਤਾ।

ਅੰਤ ਵਿੱਚ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।