ਡਿਪਟੀ ਕਮਿਸ਼ਨਰ ਵੱਲੋਂ ਦਾਖ਼ਲਾ ਵਧਾਓ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ

Sorry, this news is not available in your requested language. Please see here.

ਨਵਾਂਸ਼ਹਿਰ, 21 ਅਪ੍ਰੈਲ :
ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਨਵੇਂ ਵਿੱਦਿਅਕ ਸੈਸ਼ਨ 2021-22 ਲਈ ਦਾਖ਼ਲਾ ਵਧਾਓ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਰਕਾਰੀ ਸਕੂਲ ਲੰਗੜੋਆ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਪ੍ਰਚਾਰ ਵੈਨ ਬਲਾਕ ਨਵਾਂਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਤਿੰਨ ਦਿਨਾਂ ਵਿਚ ਆਪਣਾ ਪੜਾਅ ਪੂਰਾ ਕਰੇਗੀ। ਇਸ ਦੌਰਾਨ ਇਹ ਵੈਨ ਸੋਨਾ, ਭਗੌਰਾਂ, ਬੜਵਾ, ਦੌਲਤਪੁਰ, ਜਾਡਲਾ, ਮਜਾਰਾ ਕਲਾਂ, ਮਜਾਰਾ ਖੁਰਦ, ਸਹਾਬਪੁਰ, ਸਨਾਵਾ, ਕਰੀਮਪੁਰ, ਪੰਨੂੰ ਮਜਾਰਾ, ਸਲੋਹ ਆਦਿ ਸਕੂਲਾਂ ਦਾ ਦੌਰਾ ਕਰੇਗੀ। ਇਸ ਮੁਹਿੰਮ ਦੌਰਾਨ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਮੁਫ਼ਤ ਖਾਣਾ, ਮੁਫ਼ਤ ਕਿਤਾਬਾਂ, ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ, ਸਮੇਂ-ਸਮੇਂ ’ਤੇ ਮੁਫ਼ਤ ਡਾਕਟਰੀ ਸਹਾਇਤਾ, ਈ-ਕੰਟੈਂਟ ਰਾਹੀਂ ਪੜਾਈ, ਐਜੂਸੈੱਟ ਰਾਹੀਂ ਸਮਾਰਟ ਕਲਾਸ ਰੂਮ, ਇੰਗਲਿਸ਼ ਰੂਮ (ਬੂਸਟਰ ਕਲੱਬ), ਖੇਡ ਮੈਦਾਨ ਅਤੇ ਅਤਿ-ਆਧੁਨਿਕ ਸਾਇੰਸ ਤੇ ਕੰਪਿਊਟਰ ਲੈਬਾਂ ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਰ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਲਾਕ ਨੋਡਲ ਅਫ਼ਸਰ ਲਖਵੀਰ ਸਿੰਘ ਕੋਟ ਰਾਂਝਾ, ਡੀ. ਐਮ ਅੰਗਰੇਜ਼ੀ ਜਸਵਿੰਦਰ ਸਿੰਘ ਸੰਧੂ, ਡੀ. ਐਮ ਹਿਸਾਬ ਗੁਰਨਾਮ ਸਿੰਘ ਮਾਹੀ, ਡੀ. ਐਮ ਸਾਇੰਸ ਸੁਖਵਿੰਦਰ ਲਾਲ ਨੇ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
  ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਮਾਨ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਸਰਬਜੀਤ ਕੌਰ, ਪੂਜਾ ਸ਼ਰਮਾ, ਗੁਰਪ੍ਰਤ ਕੌਰ, ਮੀਨਾ ਰਾਣੀ, ਜਸਵਿੰਦਰ ਕੌਰ, ਕਮਲਜੀਤ ਕੌਰ, ਸੁਸ਼ੀਲ ਕੁਮਾਰ, ਮਨਮੋਹਨ ਸਿੰਘ, ਅਸ਼ਵਨੀ ਕੁਮਾਰ, ਸੁਮੀਤ ਸੋਢੀ, ਮੋਨਿਕਾ ਰਾਣੀ, ਗੁਨੀਤ ਕੌਰ, ਨੀਰਜ ਬਾਲੀ ਤੇ ਹੋਰ ਹਾਜ਼ਰ ਸਨ।