ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ (ਆਈ.ਏ.ਐਸ.) ਨੇ ਸੰਭਾਲਿਆ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ

Mr. Aditya Uppal
ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ (ਆਈ.ਏ.ਐਸ.) ਨੇ ਸੰਭਾਲਿਆ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ

Sorry, this news is not available in your requested language. Please see here.

ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਜਿਲ੍ਹਾ ਪਠਾਨਕੋਟ ਦਾ ਲਿਆ ਜਾਇਜਾ

ਪਠਾਨਕੋਟ: 30 ਜਨਵਰੀ 2024

ਅੱਜ ਬਾਅਦ ਦੁਪਿਹਰ ਸ੍ਰੀ ਆਦਿੱਤਿਆ ਉੱਪਲ (ਆਈ.ਏ.ਐਸ.) ਨੇ ਬਤੋਰ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ ਸੰਭਾਲ ਲਿਆ। ਉਨ੍ਹਾਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ। ਇਸ ਤੋਂ ਬਾਅਦ ਹੋਰ ਜਿਲ੍ਹਾ ਅਧਿਕਾਰੀਆਂ ਵੱਲੋਂ ਨਵਨਿਯੁਕਤ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਉਨ੍ਹਾਂ ਵੱਲੋਂ ਵੱਖ ਵੱਖ ਅਧਿਕਾਰੀਆਂ ਤੋਂ ਜਿਲ੍ਹਾ ਪਠਾਨਕੋਟ ਦੀ ਮੋਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

ਜਿਕਰਯੋਗ ਹੈ ਕਿ ਸ੍ਰੀ ਆਦਿੱਤਿਆ ਉੱਪਲ (ਆਈ.ਏ.ਐਸ.) ਜੋ ਕਿ 2015 ਆਈ.ਏ.ਐਸ. ਬੈਚ ਦੇ ਅਧਿਕਾਰੀ ਹਨ ਅਤੇ ਪਠਾਨਕੋਟ ਤੋਂ ਪਹਿਲਾ ਉਹ ਜਲੰਧਰ, ਪਟਿਆਲਾ ਅਤੇ ਕਪੂਰਥਲਾ ਵਿਖੇ ਬਤੋਰ ਨਗਰ ਨਿਗਮ ਕਮਿਸਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਤੋਰ ਐਸ.ਡੀ.ਐਮ. ਮੁਕੇਰੀਆਂ ਵਿਖੇ ਵੀ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਜਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾ ਸ. ਹਰਬੀਰ ਸਿੰਘ ਜਿਲ੍ਹਾ ਪਠਾਨਕੋਟ ਵਿਖੇ 6 ਅਪ੍ਰੈਲ 2022 ਤੋਂ ਬਤੋਰ ਡਿਪਟੀ ਕਮਿਸਨਰ ਸੇਵਾਵਾਂ ਨਿਭਾ ਰਹੇ ਸਨ।