ਡਿਪਟੀ ਕਮਿਸ਼ਨਰ ਨੇ ਪਿੰਡ ਸ਼ਲੇਮ ਸ਼ਾਹ ਵਿੱਚ ਬਣੀ ਸਰਕਾਰੀ ਗਊਸਾਲਾ ਦਾ ਕੀਤਾ ਦੌਰਾ, ਗਊਆਂ ਦੀ ਦੇਖਭਾਲ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜਾ

Sorry, this news is not available in your requested language. Please see here.

— ਪਰਿਵਾਰ ਸਮੇਤ ਗਊਆਂ ਨੂੰ ਚਾਰਾ ਕੀਤਾ ਦਾਨ
— ਕਿਹਾ, ਠੰਡ ਵਿਚ ਗਊਆਂ ਦੀ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ
 ਫਾਜਿ਼ਲਕਾ 26 ਫਰਵਰੀ:
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੈਤਵਾਰ ਨੂੰ ਫਾਜਿ਼ਲਕਾ ਦੇ ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊਸਾ਼ਲਾ ਦਾ ਅਚਾਨਕ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਆਪਣੇ ਪਰਿਵਾਰ ਸਮੇਤ ਜਿੱਥੇ ਗਊਆਂ ਨੂੰ ਚਾਰਾਂ ਦਾਨ ਕਰਕੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਗਊਸ਼ਾਲਾ ਵਿੱਚ ਗਊਆਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਵਿੱਚ ਗਊਆਂ ਦੇ ਰੱਖ ਰਖਾਵ ਲਈ ਬਣ ਰਹੇ ਸ਼ੈੱਡਾਂ ਅਤੇ ਹੋਰ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਸਾਰੇ ਕੰਮਾਂ ਨੂੰ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨਾਂ ਗਾਂਵਾਂ ਦੀ ਰਹੀ ਸਾਂਭ ਸੰਭਾਲ ਸਬੰਧੀ ਪੂਰੀ ਜਾਣਕਾਰੀ ਲਈ ਤੇ ਕਿਹਾ ਕਿ ਗਾਂਵਾਂ ਦੀ ਦੇਖਭਾਲ ਵਿਚ ਕੋਈ ਕੁਤਾਹੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਠੰਡ ਵਿਚ ਗਾਂਵਾਂ ਦੀ ਦੇਖਭਾਲ ਵਿਚ ਵਿਸੇਸ਼ ਖਿਆਲ ਰੱਖਿਆ ਜਾਵੇ।
ਉਨ੍ਹਾਂ ਗਊਸ਼ਾਲਾ ਵਿੱਚ ਹੋਣ ਵਾਲੇ ਹੋਰ ਕੰਮਾਂ ਦੀ ਸੂਚੀ ਵੀ ਉਨ੍ਹਾਂ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ ਤਾਂ ਜ਼ੋ ਇਹ ਕੰਮ ਛੇਤੀ ਕਰਵਾਏ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਸ਼ਰਦੀਆਂ ਵਿਚ ਗਾਂਵਾਂ ਦੇ ਇਲਾਜ ਦੀ ਜ਼ੇਕਰ ਕੋਈ ਜਰੂਰਤ ਹੋਵੇ ਤਾਂ ਇਲਾਜ ਯਕੀਨੀ ਬਣਾਇਆ ਜਾਵੇ ਅਤੇ ਜਦੋਂ ਵੀ ਟੀਕਾਕਰਨ ਕਰਵਾਉਣ ਦਾ ਸਮਾਂ ਹੋਵੇ ਤਾਂ ਇੰਨ੍ਹਾਂ ਗਾਂਵਾਂ ਦਾ ਟੀਕਾਕਰਨ ਜਰੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਸਹਾਰਾ  ਜਾਨਵਰਾਂ ਨੂੰ ਗਊਸ਼ਾਲਾ ਵਿਚ ਲਿਆਂਦਾ ਜਾਵੇ ਤਾਂ ਜ਼ੋ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਇਹ ਬੇਸਹਾਰਾ ਜਾਨਵਰਾਂ ਨੂੰ ਰਹਿਣ ਲਈ ਸੁਰੱਖਿਤ ਠਹਿਰ ਮਿਲ ਸਕੇ।