ਡਿਪਟੀ ਕਮਿਸ਼ਨਰ ਵੱਲੋ ਫਲ੍ਹਾਂ ਦੇ ਬੀਜ ਬਾਲ(ਗੇਦਾਂ) ਵੰਡਣ ਦੀ ਮੁਹਿੰਮ ਦਾ ਕੀਤਾ ਗਿਆ ਆਗਾਜ

Sorry, this news is not available in your requested language. Please see here.

ਰੂਪਨਗਰ 23 ਜੁਲਾਈ 2021
ਡਾਇਰੈਕਟਰ ਬਾਗਬਾਨੀ,ਪੰਜਾਬ ਸ੍ਰੀਮਤੀ ਸੈ਼ਲਿੰਦਰ ਕੌਰ(ਆਈ.ਐਫ.ਐਸ) ਦੀ ਅਗਵਾਈ ਅਧੀਨ ਪੰਜਾਬ ਭਰ ਵਿੱਚ ਬੀਜ ਬਾਲ ਵੰਡੇ ਜਾਣੇ ਹਨ ਜੋ ਕਿ ਸਾਝੀਆਂ ਥਾਂਵਾਂ,ਨਹਿਰਾ/ਸੜਕਾਂ ਦੇ ਕੰਢੇ, ਪੰਚਾਇਤੀ ਸ਼ਾਮਲਾਟਾਂ, ਆਦਿ ਤੇ ਲਗਾਏ ਜਾਣੇ ਹਨ। ਅੱਜ ਡਿਪਟੀ ਕਮਿਸ਼ਨਰ ਰੂਪਨਗਰ, ਸ੍ਰੀਮਤੀ ਸੋਨਾਲੀ ਗਿਰੀ ਵੱਲੋ ਅੰਤਰ-ਰਾਸ਼ਟਰੀ ਫਲ੍ਹ ਅਤੇ ਸਬਜ਼ੀ ਵਰ੍ਹਾਂ 2021 ਮਨਾਉਦੇ ਹੋਏ ਬੀਜ ਬਾਲ (ਗੇਂਦਾਂ) ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਦੀਪ ਸਿ਼ਖਾ ਵੀ ਮੌਜੂਦ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ,ਰੂਪਨਗਰ ਸ੍ਰੀ ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਇਹ ਬੀਜ ਬਾਲ (ਗੇੱਦਾਂ) ਇੱਕ ਹਿੱਸਾ ਮਿੱਟੀ, ਅੱਧਾ ਹਿੱਸਾ ਦੇਸੀ ਰੂੜੀ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਝੋਨੇ ਦੀ ਫੱੱਕ/ਕੋਕੋਪੀਟ ਦਾ ਮਿਸ਼ਰਣ ਪਾ ਕੇ ਬਣਾਇਆ ਜਾਦਾ ਹੈ। ਵੱਖ ਵੱਖ ਫਲਦਾਰ ਰੁੱਖਾਂ ਦੇ ਸੁੱਕੇ ਬੀਜ਼ ਇਸ ਵਿੱਚ ਰੱਖਕੇ ਦੁਬਾਰਾ ਪੇੜਾ ਰੋਲ ਕੀਤਾ ਜਾਦਾ ਹੈ। ਇਸ ਤਰ੍ਹਾਂ ਅੱਧਾ ਇੰਚ ਤੋ 3 ਇੰਚ ਦੀਆਂ ਬੀਜ ਬਾਲ (ਗੇਦਾਂ) ਬਣਾਈਆਂ ਜਾਦੀਆਂ ਹਨ, ਜਿਨ੍ਹਾਂ ਨੂੰ ਛਾਂ ਹੇਠ ਸੁਕਾਇਆ ਜਾਦਾ ਹੈ। ਉਨ੍ਹਾਂ ਦੱਸਿਆਂ ਕਿ 9000 ਬੀਜ ਬਾਲ (ਗੇਦਾਂ) ਜਿਲ੍ਹਾਂ ਰੂਪਨਗਰ ਦੇ ਵੱਖ ਵੱਖ ਪਿੰਡਾਂ ਵਿੱਚ ਕੈਪਾਂ ਰਾਂਹੀਂ ਵੰਡੀਆਂ ਜਾਣੀਆਂ ਹਨ। ਇਹ ਬੀਜ ਬਾਲ ਅਮਰੂਦ ਢਿਊ,ਕਰੋਦਾ,ਜਾਮਣ,ਬਿਲ,ਅੰਬ,ਨਿੰਮ ਆਦਿ ਦੇ ਬੀਜ ਤੋ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਇੱਛਕ ਵਿਅਕਤੀ ਜਾਂ ਸੰਸਥਾ/ਕਲੱਬ ਇਸ ਨੂੰ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਸਹਾਇਕ ਡਾਇਰੈਕਟਰ ਬਾਗਬਾਨੀ,ਰੂਪਨਗਰ ਪਾਸੋ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਤੇ ਬਾਗਬਾਨੀ ਵਿਕਾਸ ਅਫਸਰ ਸ੍ਰੀ ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ ਸ੍ਰੀ ਯੁਵਰਾਜ, ਬਾਗਬਾਨੀ ਵਿਕਾਸ ਅਫਸਰ ਸ੍ਰੀ ਕੋਮਲਪ੍ਰੀਤ ਸਿੰਘ ਅਤੇ ਸੁਮੇਸ਼ ਕੁਮਾਰ ਹਾਜ਼ਰ ਸਨ।