ਡੇਂਗੂ ਅਤੇ ਚੀਕਨਗੂਨੀਆਂ ਦੀ ਰੋਕਥਾਮ ਲਈ ਫਰਾਈਡੇਅ ਡਰਾਈ ਡੇਅ ਸਕੂਲਾ ਵਿੱਚ ਮਨਾਇਆ

Sorry, this news is not available in your requested language. Please see here.

ਰੂਪਨਗਰ, 03 ਨਵੰਬਰ :
ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਪ੍ਰਭਲੀਨ ਕੌਰ ਅਤੇ ਡਾ.ਸੋਨਾਲੀ ਵੋਹਰਾ ਜਿਲ੍ਹਾ ਐਪੀਡੀਮੋਲੋਜਿਸਟ ਰੂਪਨਗਰ, ਦੀ ਅਗਵਾਈ ਅਧੀਨ ਰੂਪਨਗਰ ਵਿੱਚ ਡੇਂਗੂ ਅਤੇ ਚੀਕਨਗੂਨੀਆਂ ਦੀ ਰੋਕਥਾਮ ਲਈ ਫਰਾਈਡੇਅ ਡਰਾਈ ਡੇਅ ਸਕੂਲਾ ਵਿੱਚ ਮਨਾਇਆ ਗਿਆ ਅਤੇ ਟੀਮਾਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਵਿਜਟ ਵੀ ਕੀਤਾ ਗਿਆ।
ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਰੂਪਨਗਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਵੇਲੀ ਕਲਾਂ, ਸਰਕਾਰੀ ਗਾਧੀ ਸਕੂਲ ਰੂਪਨਗਰ, ਡੀ.ਏ.ਵੀ ਪਬਲਿਕ ਸਕੂਲ ਰੂਪਨਗਰ, ਗੋਰਮੈਂਟ ਪ੍ਰਾਇਮਰੀ ਸਮਾਰਟ ਸਕੂਲ ਰੂਪਨਗਰ ਅਤੇ ਜਿਲਾ ਸਿੱਖਿਆ ਅਤੇ ਸਲਾਈ ਸੰਸਥਾਂ ਰੂਪਨਗਰ ਵਿਖੇ ਵਿਜਟ ਕੀਤਾ ਗਿਆ, ਕੰਨਟੇਨਰ ਸਰਵੇ ,ਸਪਰੇ ਕਰਵਾਈ ਗਈ ਅਤੇ ਸੈਮੀਨਾਰ ਰਾਹੀਂ ਡੇਂਗੂ ਅਤੇ ਚੀਕਨਗੂਨੀਆ ਦੇ ਬਚਾਓ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਟੀਮਾ ਵੱਲੋਂ ਪੋਜਟਿਵ ਕੇਸ ਸਬੰਧੀ ਹਵੇਲੀ ਕਲਾਂ, ਆਦਰਸ਼ ਨਗਰ, ਪਿਆਰਾ ਸਿੰਘ ਕਲੋਨੀ ਅਤੇ ਬਾਲਮੀਕੀ ਮੁਹੱਲਾ ਵਿਖੇ ਹਾਉਸ ਟੂ ਹਾਉਸ ਵਿਜਟ ਕੀਤਾ ਗਿਆ। ਜਿਸ ਦੌਰਾਨ 207 ਹਾਉਸ ਵਿਜਟ ਕੀਤੇ ਗਏ, 645 ਕੰਨਟੇਰ ਚੈਕ ਕੀਤੇ ਗਏ ਅਤੇ ਪਾਇਆ ਗਿਆ ਲਾਰਵਾ ਮੌਕੇ ਤੇ ਨਸ਼ਟ ਕੀਤਾ ਗਿਆ।
ਸਿਹਤ ਟੀਮਾਂ ਵੱਲੋਂ  ਲੋਕਾ ਨੂੰ ਇਨ੍ਹਾਂ ਬਿਮਾਰੀਆਂ ਦੇ ਬਚਾਓ ਲਈ ਸਿਹਤ ਸਿੱਖਿਆ ਦਿੱਤੀ ਗਈ ਅਤੇ ਪੈਫਲੇਟ ਵੰਡੇ ਗਏ। ਇਸ ਮੌਕੇ ਲਖਵੀਰ ਸਿੰਘ ਏ.ਐਸ.ਆਈ, ਰਣਜੀਤ ਸਿੰਘ ਸੁਰਿੰਦਰ ਸਿੰਘ ,ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਹਰਦੀਪ ਸਿੰਘ ਜਸਵੰਤ ਸਿੰਘ, ਤੇਜਿੰਦਰ ਸਿੰਘ (ਮ.ਪ.ਹ.ਵ)(ਮੇਲ) ਅਤੇ ਦਵਿੰਦਰ ਸਿੰਘ ਇਨਸੈਕਟ ਕੁਲੈਕਟਰ ਹਾਜ਼ਰ ਸਨ।