ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ‘ਤੇ ਕੀਤਾ ਗਿਆ ਜ਼ੁਰਮਾਨਾ : ਸਿਵਲ ਸਰਜਨ ਬਰਨਾਲਾ

Sorry, this news is not available in your requested language. Please see here.

— ਜ਼ਿਲ੍ਹੇ ਭਰ ‘ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ

ਬਰਨਾਲਾ, 25 ਅਕਤੂਬਰ

ਸਿਹਤ ਵਿਭਾਗ ਪੰਜਾਬ ਸਰਕਾਰ ਅਤੇ ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਬਰਨਾਲਾ ‘ਚ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਤੰਬਾਕੂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ‘ਤੇ ਜੁਰਮਾਨਾ ਕੀਤਾ ਜਾ ਰਿਹਾ ਹੈ , ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ ।

ਤੰਬਾਕੂ ਕੰਟਰੋਲ ਐਕਟ ਦੀ ਜ਼ਿਲ੍ਹਾ ਭਰ ‘ਚ ਉਲੰਘਣਾ ਨੂੰ ਰੋਕਣ ਲਈ ਜ਼ਿਲ੍ਹਾ, ਬਲਾਕ ਅਤੇ ਸਬ ਸੈਂਟਰ ਪੱਧਰ ‘ਤੇ ਟੀਮਾਂ ਕੰਮ ਕਰ ਰਹੀਆਂ ਹਨ। ਜ਼ਿਲ੍ਹਾ ਪੱਧਰ ‘ਤੇ ਸਿਹਤ ਵਿਭਾਗ ਦੀ ਟੀਮ ਵਿੱਚ ਸੁਰਿੰਦਰ ਸਿੰਘ,ਗੁਰਮੇਲ ਸਿੰਘ ਢਿੱਲੋਂ ਸਿਹਤ ਸੁਪਰਵਾਇਜਰ, ਮਨਪ੍ਰੀਤ ਸਰਮਾ ਅਤੇ ਗਣੇਸ ਦੱਤ ਨੇ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਬਰਨਾਲਾ ਸਹਿਰ ‘ਚ ਬੱਸ ਸਟੈਂਡ, ਸਬਜੀ ਮੰਡੀ 22 ਏਕੜ, ਪੁਰਾਣਾ ਸਿਨੇਮਾ ਸੇਖਾ ਫਾਟਕ ਨੇੜੇ , ਆਦਿ ਥਾਵਾਂ ‘ਤੇ 23 ਵਿਅਕਤੀਆਂ ਨੂੰ ਉਲੰਘਣਾ ਕਰਨ ‘ਤੇ ਮੌਕੇ ‘ਤੇ ਜ਼ੁਰਮਾਨਾ ਕੀਤਾ ਗਿਆ।ਸਿਹਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਬਹੁਤ ਹੀ ਖਤਰਨਾਕ ਹੈ ਇਸ ਨਾਲ ਕੈਂਸਰ,ਟੀਬੀ, ਸਾਹ ਦੀਆਂ ਬਿਮਾਰੀਆਂ,ਬਲੱਡ ਪ੍ਰੈਸਰ ਅਤੇ ਹੋਰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂ ਕੰਟਰੋਲ ਕੰਟਰੋਲ ਐਕਟ 2003 ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਬਾਰੇ ਜਾਣਕਾਰੀ ਦਿੱਤੀ ਗਈ ।