ਮਾਮਲਾ ਮੋਹਨ ਕੇ ਉਤਾੜ ‘ਚ ਜਮੀਨ ‘ਤੇ ਵਾਰ-ਵਾਰ ਮੁਆਵਜ਼ਾ ਲੈਣ ਦਾ
‘ਆਪ’ ਦੀ ਸਰਕਾਰ ਬਣਨ ‘ਤੇ ਸੋਢੀ ਪਰਿਵਾਰ ਕੋਲੋਂ ਪਾਈ-ਪਾਈ ਦੀ ਵਸੂਲੀ ਕਰਾਂਗੇ-ਚੰਦ ਸਿੰਘ ਗਿੱਲ
ਸੋਢੀ ਦੀ ਕੈਬਨਿਟ ‘ਚੋਂ ਬਰਖਾਸਤਗੀ ਤੱਕ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦਗੁਰੂ ਹਰਸਹਾਏ/
ਫਿਰੋਜਪੁਰ,13 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਫਿਰੋਜਪੁਰ ਜਿਲਾ ਇਕਾਈ ਨੇ ਸ਼ੁੱਕਰਵਾਰ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਗੁਰੂ ਹਰਸਹਾਏ ਸਥਿਤ ਪੁਸ਼ਤੈਨੀ ਘਰ ਦੇ ਬਾਹਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ।
‘ਆਪ’ ਆਗੂ ਅਤੇ ਵਲੰਟੀਅਰ ਰਾਣਾ ਸੋਢੀ ਉੱਤੇ ਮੋਹਨ ਕਾ ਉਤਾੜ ਜਮੀਨ ਉੱਪਰ ਸੋਢੀ ਪਰਿਵਾਰ ਵੱਲੋਂ ਵਾਰ-ਵਾਰ ਮੁਆਵਜਾ ਲੈਣ ਦੀ ਧੋਖਾਧੜੀ ਵਿਰੁੱਧ ਸੋਢੀ ਦੀ ਮੰਤਰੀ ਮੰਡਲ ‘ਚੋਂ ਛੁੱਟੀ ਅਤੇ ਮੁਕੱਦਮਾ ਦਰਜ਼ ਕਰਨ ਦੀ ਮੰਗ ਕਰ ਰਹੇ ਹਨ। ਚੌਖੀ ਗਿਣਤੀ ‘ਚ ਇਕੱਠੇ ਹੋਏ ‘ਆਪ’ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਕਾਂਗਰਸ, ਰਾਣਾ ਸੋਢੀ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਣਾ ਸੋਢੀ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਕਿਹਾ ਕਿ ਇਕ ਪਾਸੇ ਨੈਸ਼ਨਲ ਹਾਈਵੇਜ਼ ਅਧੀਨ ਅਕੁਵਾਇਰ ਹੋਈਆਂ ਆਪਣੀਆਂ ਜਮੀਨਾਂ ਦਾ ਬਣਦਾ ਮੁਆਵਜ਼ਾ ਲੈਣ ਲਈ ਮਾਲਕ ਕਿਸਾਨਾਂ ਨੂੰ ਪੱਕੇ ਧਰਨੇ ਲਗਾਉਣੇ ਪੈ ਰਹੇ ਹਨ, ਦੂਜੇ ਪਾਸੇ ਸੱਤਾ ਦਾ ਦੁਰਉਪਯੋਗ ਕਰਕੇ ਮੰਤਰੀ ਰਾਣਾ ਸੋਢੀ ਵਰਗੇ ਦੋ-ਦੋ ਵਾਰ ਮੁਆਵਜ਼ਾ ਲੈ ਕੇ ਤੀਜੀ ਵਾਰ ਫਿਰ ਮੁਆਵਜ਼ਾ ਲੈਣ ਲਈ ਫਿਰ ਗੁੰਢਤੁੱਪ ਕਰ ਰਹੇ ਹਨ। ਗਿੱਲ ਨੇ ਕਿਹਾ ਕਿ ਸੋਢੀ ਪਰਿਵਾਰ ਦੀ ਇਸ ਧੋਖਾਧੜੀ ਬਾਰੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਲਾਹਣਤਾ ਪਾਈਆਂ ਹਨ ਅਤੇ ਤੀਸਰੀ ਵਾਰ ਮੁਆਵਜਾ ਮੰਗਣ ਨੂੰ ਗਲਤ ਠਹਿਰਾਇਆ ਹੈ।
ਇਸ ਮੌਕੇ ਮਾਲਵਾ ਜੋਨ ਦੇ ਇੰਚਾਰਜ ਰਾਜਪਾਲ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਭ੍ਰਿਸ਼ਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਲਕਾ ਗੁਰੂਹਰਸਹਾਏ ਦੇ ਲੋਕਾਂ ਨੇ ਚਾਰ ਵਾਰ ਵਿਧਾਇਕ ਬਣਾਇਆ ਪ੍ਰੰਤੂ ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਨਾ ਉਤਰਦੇ ਹੋਏ ਹਲਕੇ ਦਾ ਕੋਈ ਸੁਧਾਰ ਨਹੀਂ ਕੀਤਾ। ਉਲਟਾ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ, ਜਿਸਦੀ ਤਾਜਾ ਮਿਸਾਲ ਸਭ ਦੇ ਸਾਹਮਣੇ ਹੈ। ਇਸ ਮੌਕੇ ‘ਆਪ’ ਲੀਡਰਸ਼ਿਪ ਨੇ ਇਹ ਵੀ ਦੋਸ਼ ਲਗਾਇਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੇ ਭੋਲੇ-ਭਾਲੇ ਲੋਕਾਂ ਨਾਲ ਧੋਖੇ ਕੀਤੇ ਅਤੇ ਉਨ੍ਹਾਂ ਨੂੰ ਦਬਾ ਕੇ ਰੱਖਿਆ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਵਿਰੁੱਧ ਬਣਦੀ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ ।
ਇਸ ਮੋਕੇ ਚੰਦ ਸਿੰਘ ਗਿੱਲ ਜਿਲਾ ਪ੍ਰਧਾਨ, ਇਕਬਾਲ ਸਿੰਘ ਢਿਲੋਂ ਜਿਲਾ ਸਕੱਤਰ, ਜਗੀਰ ਸਿੰਘ ਹਜਾਰਾ ਜਿਲਾ ਮੀਤ ਪ੍ਰਧਾਨ ਫਿਰੋਜਪੁਰ, ਡਾ ਅਮ੍ਰਿਤਪਾਲ ਸਿੰਘ ਸੋਢੀ ਜਿਲਾ ਪ੍ਰਧਾਨ ਡਾਕਟਰੀ ਵਿੰਗ , ਨਿਰਵੈਰ ਸਿੰਘ ਸਿੰਧੀ ,ਨਰਿੰਦਰ ਸਿੰਘ ਸੰਧਾ , ਫੋਜੀ ਸ਼ੁਬੇਗ ਸਿੰਘ ,ਅਤੇਸ਼ ਸ਼ਰਮਾਂ ,ਬੀਬੀ ਮਨਪ੍ਰੀਤ ਕੋਰ ਕੋਟ ਕਰੋੜ, ਬੀਬੀ ਭੁਪਿੰਦਰ ਕੋਰ ਸਾਬਕਾ ਜਿਲਾ ਪ੍ਰਧਾਨ, ਸ਼ਮਿੰਦਰ ਸਿੰਘ ਖਿੰਡਾ , ਹਰਵਿੰਦਰ ਸਿੰਘ ਫੇਰੋਕੇ , ਮਲਕੀਤ ਸਿੰਘ ਥਿੰਦ ,ਹਰਜਿੰਦਰ ਸਿੰਘ , ਸਾਬਕਾ ਇੰਸਪੈਕਟਰ ਫੋਜਾ ਸਿੰਘ ਸਰਾਰੀ ,ਹਰਪ੍ਰੀਤ ਸਿੰਘ ਮੋਹਰੇ ਵਾਲਾ ਹਲਕਾ ਗੁਰੂਹਰਸਹਾਏ ,ਵਿਨੋਦ ਸੋਈ ਹਲਕਾ ਫਿਰੋਜਪੁਰ ਸ਼ਹਿਰੀ ,ਜਗੀਰ ਸਿੰਘ ਹਜਾਰਾ ਮੀਤ ਪ੍ਰਧਾਨ ਐੱਸ ਸੀ ਵਿੰਗ ,ਮੋੜਾ ਸਿੰਘ ਅਨਜਾਣ ਹਲਕਾ ਫਿਰੋਜਪੁਰ ਦਿਹਾਤੀ ,ਰਜਨੀਸ਼ ਦਹੀਆ ਜਿਲਾ ਪ੍ਰਧਾਨ ਐੱਸ ਸੀ ਵਿੰਗ , ਨਰੇਸ਼ ਕਟਾਰੀਆ ਸਾਬਕਾ ਜਿਲਾ ਪ੍ਰਧਾਨ ਅਤੇ ਐੱਮ ਐੱਲ ਏ ਜੀਰਾ ,ਜੁਗਰਾਜ ਸਿੰਘ ਕਟੋਰਾ ਜਿਲਾ ਮੀਤ ਪ੍ਰਧਾਨ ਕਿਸਾਨ ਵਿੰਗ , ਰਨਬੀਰ ਸਿੰਘ ਭੁੱਲਰ ਸਾਬਕਾ ਜਿਲਾ ਪ੍ਰਧਾਨ ,ਡਾ ਪ੍ਰਦੀਪ ਰਾਣਾ ,ਸੋਨਾ ਸਿੰਘ ਗੁਰੁਹਰਸਹਾਏ , ਸੁਖਰਾਜ ਸਿੰਘ ਗੋਰਾ ਹਲਕਾ ਫਿਰੋਜਪੁਰ ਸ਼ਹਿਰੀ ,ਹਰਜਿੰਦਰ ਸਿੰਘ ਸਿੱਧੂ , ਸੂਬਾ ਜਾਇੰਟ ਸਕੱਤਰ ਸ਼ਮਿੰਦਰ ਖਿੰਡਾ ਜਲ੍ਹਿਾ ਈਵੈਂਟ ਇੰਚਾਰਜ ਹਰਜਿੰਦਰ ਸਿੰਘ ਘਾਂਗਾ ਸੂਬਾ ਜਾਇੰਟ ਸਕੱਤਰ ਬੀਸੀ ਵਿੰਗ ਮਲਕੀਤ ਥਿੰਦ ਸੀਨੀਅਰ ਆਗੂ ਫਿਰੋਜਪੁਰ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਜਨੀਸ਼ ਦਹੀਆ , ਮੋਡਾ ਸਿੰਘ ਅਣਜਾਣ ਹਲਕਾ ਫਿਰੋਜਪੁਰ ਸ਼ਹਿਰੀ ਚੋਂ ਡਾ ਅੰਮ੍ਰਿਤ ਸੋਢੀ ਨਰਿੰਦਰ ਸੰਧਾ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਭੁਪਿੰਦਰ ਕੌਰ, ਬੀਬੀ ਮਨਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਮੈਡਮ ਸੁਸ਼ੀਲ ਬੱਟੀ , ਟਰਾਂਸਪੋਰਟ ਵਿੰਗ ਦੇ ਜਲ੍ਹਿਾ ਪ੍ਰਧਾਨ ਸੁਰਿੰਦਰ ਮੋਹਨ ਪੱਪਾ , ਵਿਨੋਦ ਸੋਈ, ਫੌਜਾ ਸਿੰਘ ਸਰਾਰੀ, ਦੀਪਕ ਸ਼ਰਮਾ, ਹਰਪ੍ਰੀਤ ਮੋਹਰੇ ਵਾਲਾ, ਜਗਸੀਰ ਸੰਧੂ ਸੁਖਦੇਵ ਸਿੰਘ ਖਾਲਸਾ ਅਤੇ ਹੋਰ ਸੈਂਕੜੇ ਵਰਕਰ ਵਲੰਟੀਅਰ ਅਤੇ ਅਹੁਦੇਦਾਰ ਮੌਜੂਦ ਸਨ

English






