ਬਾਲਮੀਕੀ ਕਮਿਉਟੀ ਹਾਲ ਲਈ ਦੱਸ ਲੱਖ ਅਤੇ ਅੰਬੇਡਕਰ ਧਰਮਸ਼ਾਲਾ ਲਈ 5 ਲੱਖ ਨਾਲ ਜਲਦ ਕੰਮ ਚਾਲੂ ਕੀਤਾ ਜਾਵੇਗਾ
ਫਾਜ਼ਿਲਕਾ, 28 ਮਈ 2021
ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਲੰਬੇ ਸਮੇਂ ਤੋਂ ਅਧੂਰੇ ਪਏ ਕੰਮਾਂ-ਕਾਰਾਂ ਨੂੰ ਪੂਰਾ ਕਰਦੇ ਹੋਏ ਪੰਜਾਹ ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਾਰਡ ਨੰਬਰ 13 ਦੀਆ ਪਿਛਲੇ ਕਈ ਸਾਲਾਂ ਤੋਂ ਸੜਕਾ ਦੀ ਮੁਰੰਮਤ ਨਾ ਹੋਣ ਕਾਰਨ ਮੁੱਹਲਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਉਨ੍ਹਾਂ ਮੁੱਹਲੇ ਦੀਆ ਸਾਰੀਆਂ ਗਲੀਆਂ ਵਿਚ ਇੰਟਰ ਲੋਕ ਟਾਇਲ ਸੜਕ ਬਣਾਉਣ ਦਾ ਕੰਮ ਚਾਲੂ ਕਾਰਵਾਇਆ ਗਿਆ। ਇਸ ਵਾਰਡ ਦੇ ਕੌਂਸਲਰ ਅਤੇ ਉਪ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਸ਼੍ਰੀਮਤੀ ਨਿਸ਼ੂ ਡੋਗਰਾ ਨੇ ਅਪਣੇ ਹੱਥ ਨਾਲ ਟੱਕ ਲਗਾ ਕੇ ਕੰਮ ਚਾਲੂ ਕੀਤਾ।
ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਇਸ ਵਾਰਡ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਚਾਰ ਸੌ ਮੀਟਰ ਪਾਇਪ ਲਾਈਨ ਦਾ ਕੰਮ ਚਾਲੂ ਕੀਤਾ ਗਿਆ ਹੈ ਤਾਂ ਜ਼ੋ ਲੋਕਾਂ ਤੱਕ ਸਰਕਾਰੀ ਸੇਵਾਵਾਂ ਨੂੰ ਪਹੁੰਚਾਇਆ ਜਾ ਸਕੇ।ਸ. ਘੁਬਾਇਆ ਨੇ ਪਿਛਲੇ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਸਮੱਸਿਆ ਬਾਲਮੀਕੀ ਕਮਿਉਟੀ ਹਾਲ ਲਈ ਦੱਸ ਲੱਖ ਅਤੇ ਭੀਮ ਰਾਓ ਅੰਬੇਡਕਰ ਧਰਮਸ਼ਾਲਾ ਲਈ 5 ਲੱਖ ਨਾਲ ਰੁਪਏ ਜਲਦ ਦੇਣ ਲਈ ਕਿਹਾ।ਇਸ ਨਾਲ ਗਰੀਬ ਲੋਕਾਂ ਨੂੰ ਵਿਆਹ ਸ਼ਾਦੀ ਜਾ ਦੁਖੀ ਸੁੱਖੀ ਪ੍ਰੋਗਰਾਮ ਕਰਨ ਨਾਲ ਖਰਚ ਬੋਝ ਨਹੀਂ ਆਏਗਾ।ਡਾ ਨਿਸ਼ੂ ਡੋਗਰਾ ਨੇ ਵਿਧਾਇਕ ਘੁਬਾਇਆ ਦੇ ਵਾਰਡ ਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਆਏ ਲੋਕਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਨੇ ਕਿਹਾ ਕਿ ਸ਼ਹਿਰ `ਚ ਵਿਧਾਇਕ ਘੁਬਾਇਆ ਬਹੁਤ ਵਿਕਾਸ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਸ਼ਹਿਰ ਫਾਜ਼ਿਲਕਾ ਦੇ ਵਿਕਾਸ ਲਈ ਸੱਤ ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਗਏ ਹਨ ਤਾਂ ਜ਼ੋ ਫਾਜ਼ਿਲਕਾ ਦੇ ਬਾਹਰਲੇ ਏਰੀਏ `ਚ ਸੁਧਾਰ ਕੀਤਾ ਜਾ ਸਕੇ। ਇਸ ਮੌਕੇ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਇਆ।ਇਸ ਦੌਰਾਨ ਸ. ਘੁਬਾਇਆ ਨੇ ਕਿਹਾ ਕਿ ਸਾਨੂੰ ਮਹਾਮਾਰੀ ਬੀਮਾਰੀ ਕੋਵਿਡ-19 ਤੋ ਬੱਚਨ ਲਈ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

English





