ਨਗਰ ਪੰਚਾਇਤ ਅਰਨੀਵਾਲਾ ਸ਼ੇਖਸੁਭਾਨ ਵੱਲੋਂ ਸਫਾਈ ਵਿੱਚ ਭਲਾਈ ਮੁਹਿੰਮ ਤਹਿਤ ਚਲਾਈ ਸਪੈਸ਼ਲ ਸਫਾਈ ਮੁਹਿੰਮ ਲੋਕਾਂ ਨੂੰ  ਕੂੜਾ ਨਾ ਸੁੱਟਣ ਬਾਰੇ ਜਾਗਰੂਕ ਕੀਤਾ ਗਿਆ

Special cleaning campaign
ਨਗਰ ਪੰਚਾਇਤ ਅਰਨੀਵਾਲਾ ਸ਼ੇਖਸੁਭਾਨ ਵੱਲੋਂ ਸਫਾਈ ਵਿੱਚ ਭਲਾਈ ਮੁਹਿੰਮ ਤਹਿਤ ਚਲਾਈ ਸਪੈਸ਼ਲ ਸਫਾਈ ਮੁਹਿੰਮ ਲੋਕਾਂ ਨੂੰ  ਕੂੜਾ ਨਾ ਸੁੱਟਣ ਬਾਰੇ ਜਾਗਰੂਕ ਕੀਤਾ ਗਿਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜਿਲਕਾ 20 ਅਗਸਤ 2024

ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ), ਫਾਜਿਲਕਾ ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੇ ਹੁਕਮਾਂ ਅਨੁਸਾਰ ਨਗਰ ਪੰਚਾਇਤ ਅਰਨੀਵਾਲਾ ਦੀ ਟੀਮ ਵਲੋਂ ਮਿਤੀ 19-08-2024 ਨੂੰ ਰਿਮੂਵ ਕਰਵਾਏ ਗਏ ਜੀ.ਵੀ.ਪੀ ਵਾਲੀ ਜਗ੍ਹਾਂ ਤੇ ਪਲਾਂਟੇਸ਼ਨ ਕਰਕੇ ਬਿਉਟੀਫਾਈਡ ਕੀਤਾ ਗਿਆ ਅਤੇ ਲੋਕਾਂ ਨੂੰ ਇੱਥੇ ਕੂੜਾ ਨਾ ਸੁੱਟਣ ਬਾਰੇ ਜਾਗਰੂਕ ਕੀਤਾ ਗਿਆ ।

ਨਗਰ ਪੰਚਾਇਤ ਅਰਨੀਵਾਲਾ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਰਕਾਰ ਦੀ ਹਦਾਇਤਾਂ ਅਨੁਸਾਰ ਜੁਰਮਾਨਾ ਕੀਤਾ ਜਾਏਗਾ।  ਇਸ ਦੇ ਨਾਲ ਹੀ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਜਨਰਲ ਇੰਸਪੈਕਟਰ ਸ਼੍ਰੀ ਹਰੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦਾ ਵੇਸਟ ਸੜਕਾਂ / ਗਲੀਆਂ ਵਿੱਚ ਨਾ ਸੁੱਟ ਕੇ ਨਗਰ ਪੰਚਾਇਤ ਵਲੋਂ ਨਿਰਧਾਰਿਤ ਵੇਸਟ ਕੁਲੈਕਟਰ ਨੂੰ ਦੇਣ ਲਈ ਕਿਹਾ ।

ਇਸ ਦੇ ਨਾਲ ਹੀ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ  ਅਤੇ ਆਪਣੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਵੱਖਰਾ ਕਰ ਕੇ ਦੇਣ ਦੀ ਅਪੀਲ ਕੀਤੀ