ਨਵਜੋਤ ਦੇ ਚਿੱਤਰਾਂ ਨੇ ਸਭ ਦਾ ਮਨ ਮੋਹਿਆ, ਅਮਨਦੀਪ ਦੀ ਲੇਖ ਰਚਨਾ ਰਹੀ ਸਰਵੋਤਮ

DAV COLLAGE
ਨਵਜੋਤ ਦੇ ਚਿੱਤਰਾਂ ਨੇ ਸਭ ਦਾ ਮਨ ਮੋਹਿਆ, ਅਮਨਦੀਪ ਦੀ ਲੇਖ ਰਚਨਾ ਰਹੀ ਸਰਵੋਤਮ

Sorry, this news is not available in your requested language. Please see here.

ਡੀ ਏ ਵੀ ਕਾਲਜ਼ ਅਬੋਹਰ ਦੀ ਰਬੀਨਾ ਦੀ ਭਾਸ਼ਨ ਕਲਾ ਰਹੀ ਲਾਜਵਾਬ
ਅਬੋਹਰ  17 ਸਤੰਬਰ 2021 ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਦੁਆਰਾ ਸਥਾਨਕ ਡੀ ਏ ਵੀ ਕਾਲਜ ਅਬੋਹਰ ਵਿਖੇ ਰੈੱਡ ਰਿਬਨ ਕਲੱਬਾਂ ਦੇ ਜਿ਼ਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿ਼ਲ੍ਹੇ ਦੇ 20 ਕਾਲਜਾਂ ਦੇ 160 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਭਾਸ਼ਨ ਪ੍ਰਤੀਯੋਗਤਾ, ਵੀਡੀਓਗ੍ਰਾਫੀ, ਪੋਸਟਰ ਮੇਕਿੰਗ, ਕੁਇਜ਼ ਅਤੇ ਲੇਖ ਰਚਨਾ ਮੁਕਾਬਲਿਆਂ ਵਿੱਚ ਖੂਨਦਾਨ, ਐਚ ਆਈ ਵੀ, ਏਡਜ਼, ਟੀਬੀ ਅਤੇ ਨਸਿ਼ਆਂ ਦੇ ਪ੍ਰਕੋਪੀ ਤੇ ਵਿਦਿਆਰਥੀਆਂ ਨੇ ਆਪਣੀ ਆਪਣੀ ਕਲਾ ਰਾਹੀਂ ਮਨ ਦੇ ਭਾਵਾਂ ਨੂੰ ਦਰਸਾਇਆ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਨਵਜੋਤ ਕੌਰ ਭਾਗ ਸਿੰਘ ਹੇਅਰ ਖਾਲਸਾ ਕਾਲਜ ਅਬੋਹਰ ਨੇ ਪਹਿਲਾ ਸਥਾਨ ਹਾਸਲ ਕੀਤਾ, ਡੀ ਏ ਵੀ ਕਾਲਜ ਅਬੋਹਰ ਦੀ ਸਿ਼ਵਾਨੀ ਦੂਸਰੇ ਸਥਾਨ ਤੇ ਰਹੀ ਅਤੇ ਰੋਸ਼ਨੀ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਹਿੱਸੇ ਤੀਸਰਾ ਸਥਾਨ ਆਇਆ। ਲੇਖ ਰਚਨਾ ਮੁਕਾਬਲੇ ਵਿੱਚ ਅਮਨਦੀਪ ਕੌਰ ਭਾਗ ਸਿੰਘ ਹੇਅਰ ਖਾਲਸਾ ਕਾਲਜ ਅੱਵਲ ਰਹੀ ਅਤੇ ਦਿਵਿਆ ਢੋਲੀਆ ਭਾਗ ਸਿੰਘ ਹੇਅਰ ਕਾਲਜ ਅਬੋਹਰ ਨੂੰ ਦੂਸਰਾ ਸਥਾਨ ਹਾਸਿਲ ਹੋਇਆ । ਕੁਇਜ਼ ਦੇ ਮੁਕਾਬਲੇ ਵਿੱਚ ਨੇਹਾ ਅਤੇ ਦੀਕਸ਼ਾ ਭਾਗ ਸਿੰਘ ਖਾਲਸਾ ਕਾਲਜ ਅਬੋਹਰ ਦੀ ਟੀਮ ਨੇ ਬਾਜ਼ੀ ਮਾਰੀ ਅਤੇ ਵਿਸ਼ਾਲ ਅਤੇ ਸੱਤਨਰਾਇਣ ਐਮ ਡੀ ਕਾਲਜ਼ ਅਬੋਹਰ ਦੀ ਟੀਮ ਦੋਇਮ ਸਥਾਨ ਤੇ ਰਹੀ ਅਤੇ ਕੁਸ਼ਲਿਕਾ ਅਤੇ ਜਸ਼ਨਜੋਤ ਕੌਰ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਨ ਕਲਾ ਵਿੱਚ ਰਬੀਨਾ ਡੀ ਏ ਵੀ ਕਾਲਜ਼ ਅਬੋਹਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਸਰਾ ਸਥਾਨ ਕੁਸ਼ਲਕਾ ਗੋਪੀ ਚੰਦ ਆਰੀਆ ਮਹਿਲਾ ਕਾਲਜ਼  ਕੌਰ ਦੇ ਹਿੱਸੇ ਆਇਆ।
ਕੁਇਜ਼ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਛੇ ਹਜਾਰ ਰੁਪਏ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੁੂੰ ਤਿੰਨ ਹਜ਼ਾਰ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਦੋ ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੇੈਡਲ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ।
 ਕਰੋਨਾ ਕਾਲ ਵਿੱਚ ਰੈੱਡ ਰਿਬਨ ਕਲੱਬਾਂ ਦੇ ਵਧੀਆ ਕੰਮ ਕਰਨ ਵਾਲੇ ਵਲੰਟੀਅਰ ਅਤੇ ਅਧਿਆਪਕਾਂ ਵਿਸੇਸ਼ ਤੌਰ ਤੇ ਡਾ਼ ਤਰਸੇਮ ਸ਼ਰਮਾ ਡੀ ਏ ਵੀ ਕਾਲਜ ਅਬੋਹਰ, ਭੁਪਿੰਦਰ ਸਿੰਘ ਮਾਨ, ਗੁਰਜੰਟ ਸਿੰਘ ਆਈ ਟੀ ਆਈ ਫਾਜਿ਼ਲਕਾ, ਪ੍ਰੋਗਰਾਮ ਅਫਸਰ ਨਵਦੀਪ ਸਿੰਘ  ਪ੍ਰੇਮ ਕੰਬੋਜ ਅਤੇ ਜੁਝਾਰ ਸਿੰਘ ਸੰਧੂ ਦਾ ਵਿਸੇ਼ਸ ਸਨਮਾਨ ਕੀਤਾ ਗਿਆ।। ਇਨਾਮਾਂ ਦੀ ਵੰਡ ਵਿਕਰਮ ਕੰਬੋਜ ਵਾਈਸ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਅਤੇ ਕੁਲਵਿੰਦਰ ਸਿੰਘ ਸਹਾਇਕ ਡਾਇਰੈੈਕਟਰ ਯੁਵਕ ਸੇਵਾਵਾਂ ਦੁਆਰਾ ਕੀਤੀ ਗਈ। ਉਹਨਾਂ ਨੇ ਆਪਣੇ ਸੰਬੋਧਨ ਰਾਹੀ ਰੈੱਡ ਰਿਬਨ ਕਲੱਬਾਂ ਦੁਆਰਾ ਕਰੋਨਾ ਸਮੇਂ ਵਿੱਚ ਜਾਗੁਰਕਤਾ ਲਈ ਕੀਤੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਨੋਜਵਾਨਾਂ ਅੰਦਰ ਸਮਾਜਿਕ ਕੁਰੀਤੀਆਂ ਅਤੇ ਸਿਹਤ ਸੰਭਾਲ ਸੰਬੰਧੀ ਚੇਤੰਨ ਹੋ ਕੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਦੀ ਪ੍ਰਧਾਨਗੀ ਡਾ਼ ਆਰ ਕੇ ਮਹਾਜਨ ਪ੍ਰਿੰਸੀਪਲ ਡੀ ਏ ਵੀ ਕਾਲਜ ਅਬੋਹਰ ਦੁਆਰਾ ਕੀਤੀ ਗਈ। ਉਹਨਾਂ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਯੁਵਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਤਾਕੀਦ ਕੀਤੀ।
ਜਿ਼ਲ੍ਹੇ ਦੇ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਪ੍ਰੋਗਰਾਮ ਅਫਸਰਜ਼  ਤੋਂ ਇਲਾਵਾ ਰਾਬੀਆ ਕੰਬੋਜ ਅਤੇ ਅੰਜਨਾ ਦੁਆਰਾ ਮੁਕਾਬਲਿਆਂ ਨੂੰ ਕਰਵਾੳਣ ਵਿੱਚ ਵਿਸੇਸ਼ ਯੋਗਦਾਨ ਪਾਇਆ। ਇਸ ਮੌਕੇ ਰੈੱਡ ਰਿਬਨ ਕਲੱਬਾਂ ਦੇ ਯੂਥ ਕੋਆਰਡੀਨੇਟਰਜ਼ ਨੇ ਵੀ ਵਿਸੇਸ਼ ਤੌਰ ਤੇ ਸਿਰਕਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੁਆਰਾ ਪ੍ਰੋਗਰਾਮ ਦੀ ਸਫਲਤਾ ਅਤੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਦੁਆਰਾ ਨੌਜਵਾਨਾਂ ਲਈ ਭੱਵਿਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਸਟੇਜ ਸੰਚਾਲਨ ਦੀ ਭੂਮਿਕਾ ਡਾ਼ ਤਰਸੇਮ ਸ਼ਰਮਾ ਮੁਖੀ ਪੰਜਾਬੀ ਵਿਭਾਗ ਡੀ ਏ ਵੀ ਕਾਲਜ ਨੇ ਬਾਖੂਬੀ ਨਿਭਾਈ।
ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਵਿਕਰਮ ਕੰਬੋਜ ਵਾਈਸ ਚੈਅਰਮੈਨ ਯੂਥ ਡਿਵੈਲਪਮੈਂਟ ਬੋਰਡ ਅਤੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
ਮੁਕਾਬਲੇ ਵਿੱਚ ਭਾਗ ਲੈ ਰਹੇ ਵਿਦਿਆਰਥੀ
ਜੇਤੂਆਂ ਵਿਦਿਆਰਥੀਆਂ ਨਾਲ ਵਿਕਰਮ ਕੰਬੋਜ ਵਾਈਸ ਚੈਅਰਮੈਨ ਯੂਥ ਡਿਵੈਲਪਮੈਂਟ ਬੋਰਡ ਅਤੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ