ਨਵਾਰਤ੍ਰਿਆਂ ਦੇ ਸ਼ੁਭ ਅਵਸਰ ‘ਤੇ ਨਵਜੰਮੀਆਂ ਲੜਕੀਆਂ ਨੂੰ ਸਿਵਲ ਸਰਜਨ ਰੂਪਨਗਰ ਨੇ ਕੀਤਾ ਸਨਮਾਨਿਤ

ਰੂਪਨਗਰ, 23 ਅਕਤੂਬਰ:
ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਰੂਪਨਗਰ ਵਿਖੇ ਨਵਰਾਤਰਿਆਂ ਦੇ ਸ਼ੁਭ ਮੌਕੇ ਉਤੇ ਨਵਜੰਮੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹਨ। ਉਹਨਾਂ ਕਿਹਾ ਕਿ ਅੱਜ ਦੇ ਸਮਾਜ ਦੇ ਵਿੱਚ ਲੜਕੀਆਂ ਬੜਾ ਅਹਿਮ ਰੋਲ ਅਦਾ ਕਰ ਰਹੀਆਂ ਹਨ ਹਾਲ ਹੀ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੇ ਜੱਜ ਦੇ ਅਹੁਦੇ ਦੀ ਪ੍ਰੀਖਿਆ ਪਾਸ ਕਰਕੇ ਇੱਕ ਬਹੁਤ ਵੱਡੀ ਉਦਾਹਰਨ ਪੇਸ਼ ਕੀਤੀ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਵਿਗਿਆਨ, ਸੈਨਾ, ਵਿਦਿਆ, ਮੈਡੀਕਲ, ਹਵਾਈ ਪਾਇਲਟ ਅਤੇ ਚੰਦਰਮਾ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹੈ। ਸਾਨੂੰ ਸਮੂਹਿਕ ਤੌਰ ਤੇ ਆਪਣੀ ਸੋਚ ਬਦਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਕੱਲ ਪਰਿਵਾਰਾਂ ਦੇ ਵਿੱਚ ਧੀਆਂ ਮਾਪਿਆਂ ਪ੍ਰਤੀ ਜਿਆਦਾ ਚਿੰਤਿਤ ਰਹਿੰਦੀਆਂ ਹਨ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਰੂਪਨਗਰ ਡਾਕਟਰ ਅੰਜੂ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਰੂਪਨਗਰ ਡਾਕਟਰ ਗਾਇਤਰੀ ਦੇਵੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਲੜਕੀਆਂ ਦੇ ਪਾਲਣ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਗਰਭ ਦੌਰਾਨ ਤੰਦਰੁਸਤ ਬਚੇ ਨੂੰ ਜਨਮ ਦੇ ਸਕਣ ਤੇ ਉਨ੍ਹਾਂ ਨੂੰ ਕੋਈ ਸਰੀਰਕ ਕਸ਼ਟ ਨਾ ਸਹਿਣਾ ਪਵੇ।
ਉਨ੍ਹਾਂ ਕਿਹਾ ਕਿ ਨਵਰਾਤਰਿਆਂ ਦੇ ਸ਼ੁਭ ਅਵਸਰ ਤੇ ਨਵਜੰਮੀਆਂ ਲੜਕੀਆਂ ਨੂੰ ਜੌਨਸੇੰਸ ਕਿੱਟਸ ਅਤੇ ਮਾਵਾਂ ਨੂੰ ਫਲ ਤਕਸੀਮ ਕੀਤੇ ਗਏ ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਡਾਕਟਰ ਤਰਸੇਮ ਸਿੰਘ,ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਗੁਰਸੇਵਕ ਸਿੰਘ, ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਾਜ ਰਾਣੀ, ਹਰਵਿੰਦਰ ਸਿੰਘ ਬੀ. ਈ. ਈ,ਨਰਸਿੰਗ ਸਿਸਟਰ ਅਮਰਜੀਤ ਕੌਰ, ਕੁਲਵਿੰਦਰ ਕੌਰ, ਏ. ਐਨ.ਐਮ ਭੁਪਿੰਦਰ ਕੌਰ, ਚੰਚਲ, ਖੁਸ਼ਿਆਲ ਸਿੰਘ, ਹਰਜਿੰਦਰ ਸਿੰਘ ਸਟੈਨੋ ਅਤੇ ਪਤਵੰਤੇ ਸੱਜਣ ਹਾਜਰ ਸਨ।