ਨਹਿਰੂ ਯੁਵਾ ਕੇਂਦਰ ਵੱਲੋਂ ਮਨਾਇਆ ਗਿਆ ਹਿੰਦੀ ਦਿਵਸ

ਨਹਿਰੂ ਯੁਵਾ ਕੇਂਦਰ ਵੱਲੋਂ ਮਨਾਇਆ ਗਿਆ ਹਿੰਦੀ ਦਿਵਸ

Sorry, this news is not available in your requested language. Please see here.

ਪੋਸ਼ਣ ਅਭਿਆਨ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ

ਬਰਨਾਲਾ, 15 ਸਤੰਬਰ

ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਜਿਲਾ ਯੂਥ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਸੋਹਲ ਨੇ ਯੂਥ ਵਲੰਟੀਅਰਾਂ ਨੂੰ ਹਿੰਦੀ ਭਾਸ਼ਾ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ 14 ਸਤੰਬਰ 1949 ‘ਚ ਮਿਲਿਆ ਸੀ। ਉਦੋਂ ਤੋਂ ਹਰ ਸਾਲ ਇਹ ਦਿਨ ‘ਹਿੰਦੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਿੰਦੀ ਭਾਰਤੀ ਗਣਰਾਜ ਦੀ ਸਰਕਾਰੀ ਅਤੇ ਮੱਧ ਭਾਰਤੀ-ਆਰੀਆ ਭਾਸ਼ਾ ਹੈ। ਸਾਲ 2001 ਦੀ ਜਨਗਣਨਾ ਅਨੁਸਾਰ ਲਗਭਗ 25.79 ਕਰੋੜ ਭਾਰਤੀ ਹਿੰਦੀ ਦੀ ਵਰਤੋਂ ਮਾਂ ਬੋਲੀ ਦੇ ਰੂਪ ’ਚ ਕਰਦੇ ਹਨ, ਜਦੋਂ ਕਿ ਲਗਭਗ 42.20 ਕਰੋੜ ਲੋਕ ਇਸ ਦੀ ਵਰਤੋਂ 50 ਤੋਂ ਵੱਧ ਬੋਲੀਆਂ ’ਚੋਂ ਇਕ ਬੋਲੀ ਦੇ ਰੂਪ ਵਜੋਂ ਕਰਦੇ ਹਨ।

ਜ਼ਿਕਰਯੋਗ ਹੈ ਕਿ ਪਹਿਲਾ ਹਿੰਦੀ ਦਿਵਸ 14 ਸਤੰਬਰ 1953 ’ਚ ਮਨਾਇਆ ਗਿਆ ਸੀ। ਇਸ ਮੌਕੇ ਰਾਸਟਰੀ ਯੂਥ ਵਲੰਟੀਅਰ ਬਲਵੀਰ ਸਿੰਘ ਵਲਜੋਤ ਤਾਜੋਕੇ ਖੁਰਦ ਨੇ ਵੀ ਹਿੰਦੀ ਸਬੰਧੀ ਕੁਝ ਨੁਕਤਿਆਂ ’ਤੇ ਜਾਣਕਾਰੀ ਸਾਂਝੀ ਕੀਤੀ।

ਇਸ ਸਮੇਂ ਮੈਡਮ ਪਰਮਜੀਤ ਕੌਰ ਸੋਹਲ ਨੇ ਦੱਸਿਆ ਕਿ ਯੂਥ ਵਲੰਟੀਅਰ ਬਰਨਾਲਾ ਜ਼ਿਲ੍ਹੇ ਵਿੱਚ ਸਵੱਛ ਭਾਰਤ ਮਿਸ਼ਨ ਅਤੇ ਪੋਸ਼ਣ ਅਭਿਆਨ ਸਬੰਧੀ ਘਰ-ਘਰ ਜਾਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਯੂਥ ਵਲੰਟੀਅਰ ਸੰਦੀਪ ਸਿੰਘ ਭਦੌੜ, ਨਵਨੀਤ ਕੌਰ ਮਾਂਗੇਵਾਲ, ਸਤਿਨਾਮ ਸਿੰਘ ਨਾਈਵਾਲਾ, ਸੁਸਮਾਵਤੀ ਬਰਨਾਲਾ, ਲਵਪ੍ਰੀਤ ਸ਼ਰਮਾ ਹਰੀਗੜ੍ਹ, ਗੁਰਪ੍ਰੀਤ ਸਿੰਘ ਬਰਨਾਲਾ, ਦਪਿੰਦਰ ਕੁਮਾਰ ਧਨੌਲਾ, ਅਮਰੀਕ ਰਾਮ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋ ਕਲਾਂ ਹਾਜ਼ਰ ਸਨ।