ਨਾਮਧਾਰੀ ਸੰਗਤ ਵੱਲੋਂ ਕਰਵਾਇਆ ਗਿਆ- ਮੇਲਾ ਬਸੰਤ ਪੰਚਮੀ ਧਾਰਮਿਕ ਸਮਾਗਮ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਗੁਰੂਦੁਆਰਾ ਨਾਮਧਾਰੀ ਸੰਗਤ ਵਿਖੇ ਸ਼ਮੂਲੀਅਤ 

Sorry, this news is not available in your requested language. Please see here.

 ਮੋਹਾਲੀ 25 ਫਰਵਰੀ 2024
ਭਾਰਤ ਦੀ -ਯੰਗ ਏ- ਆਜ਼ਾਦੀ ਦੇ ਮੋਢੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ- ਮੇਲਾ ਬਸੰਤ ਪੰਚਮੀ -ਗੁਰੂਦੁਆਰਾ ਨਾਮਧਾਰੀ ਸੰਗਤ ਫੇਜ਼-7 ਮੋਹਾਲੀ ਵਿਖੇ ਮੋਹਾਲੀ ਚੰਡੀਗੜ੍ਹ, ਖਰੜ, ਜ਼ੀਰਕਪੁਰ ਦੀ ਨਾਮਧਾਰੀ ਸੰਗਤ ਦੇ ਵੱਲੋਂ ਕਰਵਾਇਆ ਗਿਆ, ਮੇਲਾ ਬਸੰਤ ਪੰਚਮੀ ਧਾਰਮਿਕ ਸਮਾਗਮ ਦੇ ਦੌਰਾਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕਰਦੇ ਹੋਏ ਨਾਮਧਾਰੀ ਸੰਗਤ ਨੂੰ ਬਾਬਾ ਰਾਮ ਸਿੰਘ ਜੀ ਦੇ ਜਨਮ ਦਿਨ ਮੌਕੇ ਮੁਬਾਰਕਬਾਦ ਦਿੱਤੀ, ਇਸ ਮੌਕੇ ਤੇ ਸਵੇਰ ਵੇਲੇ ਤੋਂ ਹੀ ਗੁਰਦੁਆਰਾ ਨਾਮਧਾਰੀ ਸੰਗਤ, ਫੇਜ਼-7 ਵਿਖੇ ਇਲਾਹੀ ਬਾਣੀ ਦੇ ਕੀਰਤਨ ਹੁੰਦੇ ਰਹੇ ਅਤੇ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਨੇ ਹਾਜ਼ਰੀ ਭਰੀ, ਯੰਗੇ ਆਜ਼ਾਦੀ ਦੇ ਮੋਢੀ ਮੋਢੀਆਂ ਵਿੱਚੋਂ ਇੱਕ ਸਤਿਗੁਰੂ ਬਾਬਾ ਰਾਮ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਸ ਧਾਰਮਿਕ ਸਮਾਗਮ ਮੇਲਾ ਬਸੰਤ ਪੰਚਮੀ- ਦੇ ਮੌਕੇ ਤੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਵੀ ਹਾਜ਼ਰ ਰਹੇ, ਇਸ ਮੌਕੇ ਤੇ ਬਲਜੀਤ ਸਿੰਘ- ਪ੍ਰਧਾਨ, ਸੂਬਾ ਪਰਮਜੀਤ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਰਾਜਪਾਲ ਸਿੰਘ, ਸਾਬਕਾ ਕੌਂਸਲਰ -ਪਰਮਜੀਤ ਸਿੰਘ ਕਾਹਲੋ, ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਭੜਾ, ਨੰਬਰਦਾਰ -ਹਰਸੰਗਤ ਸਿੰਘ ਸੁਹਾਣਾ, ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਅਰੁਣ ਗੋਇਲ, ਰਾਜੀਵ ਵਸਿਸਟ , ਗੁਰਪਾਲ ਸਿੰਘ, ਨਿਰਵੈਰ ਸਿੰਘ, ਹਰਵਿੰਦਰ ਸਿੰਘ, ਕਿਰਪਾਲ ਸਿੰਘ ਰੰਧਾਵਾ, ਨਰਿੰਦਰਪਾਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ, ਫੋਟੋ ਕੈਪਸ਼ਨ : ਵਿਧਾਇਕ ਕੁਲਵੰਤ ਸਿੰਘ – ਗੁਰਦੁਆਰਾ ਨਾਮਧਾਰੀ ਸੰਗਤ ਫੇਜ਼-7 ਵਿਖੇ ਨਾਮਧਾਰੀ ਸੰਗਤ ਵੱਲੋਂ ਕਰਾਏ ਗਏ ਮੇਲਾ ਬਸੰਤ ਪੰਚਮੀ ਦੌਰਾਨ ਸ਼ਿਰਕਤ ਕਰਨ ਵੇਲੇ