ਨਿਜੀ ਸਕੂਲ ਸਰਕਾਰ ਦੇ ਆਦੇਸਾਂ ਤੋਂ ਵੱਧ ਫੀਸਾਂ ਨਾ ਵਸੂਲਣ:- ਜਿਲ੍ਹਾ ਅਧਿਕਾਰੀ

Sorry, this news is not available in your requested language. Please see here.

—-ਸਰਕਾਰ ਦੇ ਆਦੇਸਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਤੇ ਕੀਤੀ ਜਾਵੇਗੀ ਕਾਰਵਾਈ
—-ਐਮਡੀਕੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਾਇਰਲ ਵੀਡੀਓ ਦੀ ਜਿਲ੍ਹਾ ਅਧਿਕਾਰੀਆਂ ਨੇ ਕੀਤੀ ਜਾਂਚ।

ਪਠਾਨਕੋਟ: 11 ਮਈ 2021:– (              ) ਇੱਕ ਪਾਸੇ ਲੋਕ ਕੋਰੋਨਾ ਖਿਲਾਫ ਲੜ ਰਹੇ ਹਨ ਦੂਜੇ ਪਾਸੇ ਪੰਜਾਬ ਦੇ ਪ੍ਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ ‘ਤੇ ਫੀਸ ਆਦਿ ਜਮਾਂ ਕਰਵਾਉਣ ਦਾ ਦਬਾਅ ਬਣਾ ਰਹੇ ਹਨ।  ਸਰਕਾਰ ਵੱਲੋਂ ਟਿਊਸਨ ਫੀਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੇ ਹੋਰ ਚਾਰਜ ਨਾ ਲੈਣ ਦੇ ਦਿੱਤੇ ਗਏ ਆਦੇਸ ਦਾ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ‘ਤੇ ਕੋਈ ਅਸਰ ਹੁੰਦਾ ਨਹੀਂ ਦਿਖ ਰਿਹਾ। ਇਸ ਦੇ ਉਲਟ ਕਈ ਸਕੂਲ ਆਨਲਾਈਨ ਸਿੱਖਿਆ ਦੇ ਨਾਂਅ ‘ਤੇ ਬੱਚਿਆਂ ਮਾਪਿਆਂ ‘ਤੇ ਫੀਸ ਭਰਨ ਦਾ ਦਬਾਅ ਬਣਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਸਰਕਾਰ ਦੇ ਆਦੇਸਾਂ ਦੀ ਪਾਲਣਾ ਨਾ ਕਰਨ ਵਾਲੇ ਨਿਜੀ ਸਕੂਲਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਐਮਡੀਕੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਸਕੂਲ ਵੱਲੋਂ ਵੱਧ ਫੀਸਾਂ ਵਸੂਲਣ ਦੇ ਕਾਰਨ ਮਾਪਿਆਂ ਵੱਲੋਂ ਲਗਾਏ ਗਏ ਧਰਨੇ ਦੀ ਵਾਇਰਲ ਵੀਡੀਓ ਦੀ ਜਾਂਚ ਕਰਨ ਮੌਕੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਮਾਪਿਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਅਤੇ ਪੇਪਰ ਲੈਣ ਦੇ ਏਵਜ ਵਿੱਚ ਫੀਸ ਜਮਾਂ ਕਰਵਾਉਣ ਦੇ ਨਿਰਦੇਸ ਦਿੱਤੇ ਗਏ ਸਨ। ਜਿਸ ਦੇ ਰੋਸ ਵੱਜੋਂ ਮਾਪਿਆਂ ਵੱਲੋਂ ਲਗਾਤਾਰ ਦੋ ਦਿਨ ਸਕੂਲ ਪ੍ਰਸਾਸਨ ਖਿਲਾਫ ਧਰਨਾ ਦਿੱਤਾ ਗਿਆ ਸੀ ਅਤੇ ਇਸ ਦੀਆਂ ਵੀਡੀਓਜ ਸੋਸਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸਨ। ਜਿਸ ਦੇ ਆਧਾਰ ਤੇ ਅੱਜ ਜਿਲ੍ਹਾ ਸਿੱਖਿਆ ਦਫਤਰ ਦੀ ਟੀਮ ਵੱਲੋਂ ਸਕੂਲ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ ਗਈ। ਇਸ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਲਿਖਤੀ ਤੌਰ ਤੇ ਦਿੱਤਾ ਗਿਆ ਕਿ ਉਹ ਕਿਸੇ ਵੀ ਮਾਪੇ ਕੋਲੋਂ ਵੱਧ ਫੀਸ ਨਹੀਂ ਵਸੂਲਣਗੇ ਅਤੇ ਜਿਨ੍ਹਾਂ ਮਾਪਿਆਂ ਕੋਲੋਂ ਵੱਧ ਫੀਸ ਲਈ ਜਾ ਚੁੱਕੀ ਹੈ ਉਨ੍ਹਾਂ ਦੀ ਫੀਸ ਨੂੰ ਅਡਜੈਸਟ ਕਰਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾ ਵਿਭਾਗ ਨੂੰ ਸਕਿਾਇਤ ਪ੍ਰਾਪਤ ਹੋਈ ਸੀ ਕਿ ਡੀਪੀਐਸ ਸਕੂਲ ਵੱਲੋਂ ਅਧਿਆਪਕਾਂ ਨੂੰ ਸਕੂਲ ਸਕੂਲ ਬੁਲਾ ਕੇ ਆਨਲਾਈਨ ਜਮਾਤਾਂ ਲਗਵਾਈਆਂ ਜਾ ਰਹੀਆਂ ਹਨ ਪਰ ਜਾਂਚ ਵਿੱਚ ਅਜਿਹੀ ਕੋਈ ਸੱਚਾਈ ਸਾਹਮਣੇ ਨਹੀਂ ਆਈ। ਇਸ ਮੌਕੇ ਸਟੈਨੋ ਅਰੁਣ ਮਹਾਜਨ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ।