ਨਿਸ਼ਾਨ-ਏ-ਸਿੱਖੀ ਟਰੱਸਟ ਨੇ 300 ਪੀ. ਪੀ. ਈ ਕਿੱਟਾਂ ਐੱਸ. ਡੀ. ਐੱਮ ਨੂੰ ਸੌਂਪੀਆਂ

ਨਿਸ਼ਾਨ-ਏ-ਸਿੱਖੀ ਟਰੱਸਟ ਨੇ 300 ਪੀ. ਪੀ. ਈ ਕਿੱਟਾਂ ਐੱਸ. ਡੀ. ਐੱਮ ਨੂੰ ਸੌਂਪੀਆਂ
ਖਡੂਰ ਸਾਹਿਬ (ਤਰਨ ਤਾਰਨ), 2 ਸਤੰਬਰ :
ਪਦਮ ਸ੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਵਿਚ ਚੱਲ ਰਹੀ ਸੰਸਥਾ `ਨਿਸ਼ਾਨ-ਏ ਸਿੱਖੀ ਚੈਰੀਟੇਬਲ ਟਰਸਟ,ਖਡੂਰ ਸਾਹਿਬ` ਵਲੋ ਅੱਜ ਇਥੇ ਕੋਵਿਡ-19 ਖਿਲਾਫ ਲੜੀ ਜਾ ਰਹੀ ਜੰਗ ਵਿਚ ਆਪਣਾ ਯੋਗਦਾਨ ਪਾਉਂਦਿਆਂ 300 ਪੀ. ਪੀ. ਈ ਕਿੱਟਾਂ ਸਥਾਨਕ ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ ਨੂੰ ਸੌਂਪੀਆਂ ਗਈਆਂ। ਇਹ ਕਿੱਟਾਂ ਬਾਬਾ ਸੇਵਾ ਸਿੰਘ ਜੀ ਵਲੋਂ ਐਸ.ਡੀ.ਐਮ ਸਾਹਿਬ ਨੂੰ ਸੌਂਪੀਆਂ ਗਈਆਂ।
 ਯਾਦ ਰਹੇ ਪੀ ਪੀ ਈ ਕਿੱਟਾਂ ਕਰੋਨਾਂ ਦੇ ਮਰੀਜਾਂ ਦੇ ਟੈਸਟ ਅਤੇ ਇਲਾਜ ਕਰਨ ਵਾਲੇ ਸਿਹਤ ਮੁਲਾਜ਼ਮਾਂ ਲਈ ਬੇਹੱਦ ਲੋੜੀਂਦਾ ਸੁਰੱਖਿਆ ਕਵਚ ਹਨ ।ਐਸ.ਡੀ.ਐਮ ਸ੍ਰੀ ਰੋਹਿਤ ਗੁਪਤਾ ਨੇ ਟਰਸਟ ਵਲੋਂ ਪਰਦਾਨ ਕੀਤੀਆਂ ਗਈਆਂ ਸੇਵਾਵਾਂ ਬਦਲੇ ਸੰਸਥਾ ਦਾ ਧੰਨਵਾਦ ਕੀਤਾ।
ਬਾਬਾ ਗੁਰਪ੍ਰੀਤ ਸਿੰਘ,ਬਾਬਾ ਬਲਦੇਵ ਸਿੰਘ,ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪ੍ਰਿੰਸੀਪਲ ਸ. ਕੰਵਲਜੀਤ ਸਿੰਘ, ਕਾਲਜ ਦੇ ਸੁਪਰਡੈਂਟ ਸ. ਗੁਰਮੀਤ ਸਿੰਘ ਖਹਿਰਾ, ਬਾਬਾ ਉੱਤਮ ਸਿੰਘ, ਨੈਸ਼ਨਲ ਹਾਕੀ ਅਕੈਡਮੀ ਦੇ ਡਾਇਰੈਕਟਰ ਸ. ਸੰਦੀਪ ਸਿੰਘ, ਸਥਾਨਕ ਐਸ. ਐਮ. ਓ ਸ੍ਰੀ ਜੁਗਲ ਕੁਮਾਰ,ਡਾ. ਅਮਰਵੀਰ ਸਿੰਘ ਸਿੱਧੂ, ਚੀਫ ਫਾਰਮੇਸੀ ਅਫਸਰ ਸ. ਅਰਵਿੰਦਰ ਸਿੰਘ, ਬਾਬਾ ਨਿਰਮਲ ਸਿੰਘ ਆਦਿ ਇਸ ਮੌਕੇ ਮੌਜੂਦ ਸਨ।