ਨੈਸ਼ਨਲ ਇੰਮੂਨਾਈਜੇਸ਼ਨ ਰਾਊਂਡ ਤਹਿਤ 17, 18 ਅਤੇ 19 ਜਨਵਰੀ ਨੂੰ ਚਲਾਇਆ ਜਾਵੇਗੀ ਪਲਸ ਪੋਲਿਓ ਮੁਹਿੰਮ

Sorry, this news is not available in your requested language. Please see here.

ਜ਼ਿਲ੍ਹੇ ਵਿੱਚ 0-5 ਸਾਲ ਦੇ ਲਗਭਗ 147574 ਬੱਚਿਆਂ ਨੂੰ ਪਿਲਾਈ ਜਾਵੇਗੀ ਪੋਲੀਓ ਦੀ ਦਵਾਈ
ਤਰਨ ਤਾਰਨ, 05 ਜਨਵਰੀ :
ਵਿਸ਼ਵ ਸਿਹਤ ਸੰਗਠਨ ਵੱਲੋ ਨੈਸ਼ਨਲ ਇੰਮੂਨਾਈਜੇਸ਼ਨ ਰਾਊਂਡ ਤਹਿਤ ਆਮ ਲੋਕਾਂ ਨੂੰ ਪੋਲਿਉ ਤੋਂ ਮੁਕਤ ਕਰਨ ਲਈ ਅੱਜ ਪਲਸ ਪੋਲਿਓ ਦੀ ਮੀਟਿੰਗ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਰੱਖੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਕੀਤੀ ਗਈ ਹੈ।ਇਸ ਮੀਟਿੰਗ ਵਿੱਚ ਵੱਖ-ਵੱਖ ਬਲਾਕਾਂ ਦੇ ਮੈਡੀਕਲ ਅਫਸਰ, ਬੀ. ਈ. ਈਜ਼. ਅਤੇ ਐੱਲ. ਐੱਚ. ਵੀ. ਨੇ ਸ਼ਮੂਲੀਅਤ ਕੀਤੀ।
      ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਬੇਸ਼ੱਕ ਭਾਰਤ ਪੋਲਿਉ ਮੁਕਤ ਦੇਸ਼ਾ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋ ਇਹ ਰਾਂਊਡ ਚਲਾਏ ਜਾ ਰਹੇ ਹਨ । ਪਾਕਿਸਤਾਨ ਅਤੇ ਅਫਾਗਿਨਸਤਾਨ ਗੁਆਂਢੀ ਦੇਸ਼ਾ ਵਿੱਚ ਵਾਈਲਡ ਪੋਲਿਉ ਵਾਰਿਸ ਹੋਣ ਕਰਕੇ ਇਹ ਖਤਰਾ ਬਣਿਆ ਰਹਿੰਦਾ ਹੈ । ਇਸ ਲਈ ਸਮੇਂ-ਸਮੇਂ ਤੇ ਇਹ ਰਾਊਂਡ ਚਲਾਏ ਜਾ ਰਹੇ ਹਨ।
ਉਹਨਾਂ ਨੇ ਆਏ ਹੋਏ ਮੈਡੀਕਲ ਅਫਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ਼ ਨੂੰ ਹਦਾਇਤ ਕੀਤੀ ਇਸ ਰਾਊਂਡ ਵਿੱਚ ਨਵੇਂ-ਜਨਮੇ ਬੱਚੇ ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੋਲਿਓ ਦੀਆਂ ਦੋ ਬੂੰਦਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ।
ਡਿਪਟੀ ਮੈਡੀਕਲ ਕਮਿਸ਼ਨ-ਕਮ-ਜਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਇਹ ਰਾਊਂਡ ਜੋ ਕਿ ਮਿਤੀ 17, 18 ਅਤੇ 19 ਜਨਵਰੀ 2021 ਨੂੰ ਚਲਾਇਆ ਜਾ ਰਿਹਾ ਹੈ। ਉਹਨਾ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿੱਚ 0-5 ਸਾਲ ਦੇ ਲਗਭਗ 147574 ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ । ਜ਼ਿਲ੍ਹੇ ਵਿੱਚ ਕੁੱਲ 636 ਫਿਕਸ ਬੂਥ ਲਗਾਏ ਜਾਣਗੇ। 31 ਟਰਾਂਜਿਟ ਅਤੇ 48  ਮੋਬਾਇਲ ਟੀਮਾਂ ਹੋਣਗੀਆ। ਇਸ ਮੁਹਿੰਮ ਲਈ 2713 ਵੈਕਸੀਨੇਟਰ ਅਤੇ 149 ਸੁਪਰਵਾਈਜ਼ਰ ਲਗਾਏ ਗਏ ਹਨ। ਅਗਲੇ ਦੋ ਦਿਨ 1209 ਟੀਮਾਂ ਵੱਲੋ 209537 ਘਰਾਂ ਵਿੱਚ ਜਾ ਕੇ ਦਵਾਈ ਪਿਲਾਈ ਜਾਵੇਗੀ ।
   ਇਸ ਮੌਕੇ ‘ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਨਦੀਪ ਸਿੰਘ , ਡਾ. ਕੰਵਲਜੀਤ, ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਰੰਧਾਵਾ ਹਾਜ਼ਰ ਸਨ ।