ਇਸ ਮੌਕੇ ਵੈਲਮ ਫਾਊਂਡੇਸ਼ਨ ਦੇ ਨਿਰਦੇਸ਼ਕ ਵਰਿੰਦਰ ਪਾਲ ਸਿੰਘ ਅਤੇ ਸਹਿਯੋਗੀ ਦੀਪਤੀ ਗੁਪਤਾ ਦੀ ਅਗਵਾਈ ਹੇਠ ਪਾਣੀ ਦੀ ਆਡਿਟ ਸਬੰਧੀ ਸੈਮੀਨਾਰ ਵਿੱਚ ਪਾਣੀ ਦੀ ਸਾਂਭ ਸੰਭਾਲ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ ਕੀ ਪੰਜਾਬ ਵਿੱਚ ਪਾਣੀ ਦਾ ਹੇਠਲਾ ਪੱਧਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸਦਾ ਉਦਘਾਟਨ ਮੇਜਬਾਨ ਸਕੂਲ ਦੀ ਪ੍ਰਿੰਸੀਪਲ ਸੰਦੀਪ ਕੌਰ ਵੱਲੋਂ ਕੀਤਾ ਅਤੇ ਸਾਰੇ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਸਵਾਗਤ ਕੀਤਾ।
ਇਸ ਮੌਕੇ ਜ਼ਿਲ੍ਹਾ ਵਿਗਿਆਨ ਕੋਆਰਡੀਨੇਟਰ ਸਤਨਾਮ ਸਿੰਘ ਨੇ ਪਾਣੀ ਦੀ ਸਾਂਭ-ਸੰਭਾਲ ਸਬੰਧੀ ਵਿਚਾਰ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਵੱਖ-ਵੱਖ ਜਾਗਰੂਕਤਾ ਮੁਹਿੰਮ ਸਬੰਧੀ ਸੈਮੀਨਾਰ ਆਦਿ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ, ਜੋ ਕਿ ਖ਼ਾਸਕਰ ਪੰਜਾਬ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਮੌਕੇ 15 ਸਕੂਲਾਂ ਦੇ ਈਕੋ ਕਲੱਬ ਦੇ ਇੰਚਾਰਜ ਵੱਲੋਂ ਵੱਖ ਵੱਖ ਐਕਟੀਵਿਟੀ ਕੀਤੀ ਅਤੇ ਬਹੁਤ ਵਡਮੂਲੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਈਕੋ ਕਲੱਬ ਇੰਚ. ਵਰਿੰਦਰਜੀਤ ਕੌਰ, ਜਬਨੀਤ, ਬਨੀਤਾ ਸੈਣੀ, ਦਲਵਿੰਦਰ ਕੌਰ, ਬਲਜਿੰਦਰ ਸਿੰਘ, ਕੁਲਵੰਤ ਸਿੰਘ, ਹਰੀਸ਼ ਚੰਦਰ, ਸੰਤੋਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਬਲਜਿੰਦਰ ਕੌਰ, ਮਰੀਨਾ ਗੁਪਤਾ, ਸਾਲੂ ਸੋਨੀ, ਡਿਸਟਰਿਕਟ ਮੈਂਟਰ ਵਿਗਿਆਨ ਸਤਨਾਮ ਸਿੰਘ, ਡਿਸਟਰਿਕਟ ਕੋਡੀਨੇਟਰ ਸੁਖਜੀਤ ਸਿੰਘ, ਡਿਸਟਰਿਕਟ ਕੋਡੀਨੇਟਰ ਸੁਖਦੇਵ ਸਿੰਘ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਅਵਨੀਤ ਕੌਰ, ਮਨਦੀਪ ਕੌਰ, ਮਮਤਾ ਰਾਣੀ, ਅਮਨ, ਮੋਨਿਕਾ ਕੁਮਾਰੀ, ਰਾਜੇਸ਼ ਕੁਮਾਰ, ਸਿੰਘ, ਸੁਸ਼ਮਾ, ਰਾਜਨੀਤ ਕੌਰ, ਹਰਮੀਤ ਕੌਰ, ਅਮਰਜੀਤ ਕੌਰ, ਹਰਵਿੰਦਰ ਕੌਰ, ਅਨੀਤਾ ਕੁਮਾਰੀ, ਬਲਰਾਮ ਕੁਮਾਰ ਅਤੇ ਰਮਨ ਕੁਮਾਰ ਹਾਜ਼ਰ ਸਨ।

हिंदी






