ਪਿੰਡ ਛੀਨੀਵਾਲ ਕਲਾਂ ਵਿਚ ਲੱਗਿਆ ਪੈਨਸ਼ਨ ਸੁਵਿਧਾ ਕੈਂਪ

Sorry, this news is not available in your requested language. Please see here.

ਪਿੰਡ ਛੀਨੀਵਾਲ ਕਲਾਂ ਵਿਚ ਲੱਗਿਆ ਪੈਨਸ਼ਨ ਸੁਵਿਧਾ ਕੈਂਪ

ਮਹਿਲ ਕਲਾਂ, 22 ਸਤੰਬਰ:

ਲੋਕਾਂ ਨੂੰ ਪੈਨਸ਼ਨ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਹੇਠ ਜ਼ਿਲੇ ਵਿਚ ਪੈਨਸ਼ਨ ਸੁਵਿਧਾ ਕੈਂਪ ਹਰ ਹਫ਼ਤੇ ਲਾਏ ਜਾ ਰਹੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਪਿੰਡ ਛੀਨੀਵਾਲ ਕਲਾਂ ਵਿੱਚ ਪੈਨਸ਼ਨ ਸੁਵਿਧਾ ਕੈਂਪ ਲਾਇਆ ਗਿਆ। ਗੁਰਦੁਆਰਾ ਜੰਡਸਰ ਸਾਹਿਬ ਵਿਖੇ ਲਾਏ ਇਸ ਕੈਂਪ ਵਿਚ ਪਿੰਡ ਛੀਨੀਵਾਲ ਕਲਾਂ, ਛੀਨੀਵਾਲ ਖੁਰਦ, ਗਹਿਲ, ਮੂੰਮ, ਸਹਿਜੜਾ, ਕਲਾਲਾ, ਚੰਨਣਵਾਲ ਤੇ ਧਨੇਰ ਆਦਿ ਦੇ ਪਿੰਡਾਂ ਦੇ ਲੋਕਾਂ ਨੇ ਲਾਭ ਲਿਆ। ਇਸ ਕੈਂਪ ਵਿੱਚ ਬੁਢਾਪਾ ਪੈਨਸ਼ਨ ਦੇ 40 ਫਾਰਮ, ਵਿਧਵਾ, ਆਸ਼ਰਿਤ ਪੈਨਸ਼ਨ ਤੇ ਅਪੰਗਤਾ ਪੈਨਸ਼ਨ ਦੇ 4 ਫਾਰਮ ਭਰੇ ਗਏੇ।

ਉੁਨਾਂ ਦੱਸਿਆ ਕਿ ਇਨਾਂ ਕੈਂਪਾਂ ਦਾ ਮਕਸਦ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਨਿਆਸਰਿਤ ਔਰਤਾਂ ਨੂੰ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗਜਨ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਦੇਣਾ ਹੈ। ਉਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਹਰ ਬੁੱਧਵਾਰ ਲੱਗਦੇ ਇਨਾਂ ਕੈਂਪਾਂ ਦਾ ਲਾਭ ਉਠਾਉਣ।