ਪਿੰਡ ਮਸਤੇ ਕੇ ‘ਚ ਇੰਟਰਲਾਕਿੰਗ ਟਾਇਲਾਂ ਲਗਵਾਉਣ ਲਈ ਸਰਪੰਚ ਤੇ ਮੈਂਬਰਾਂ ਨੂੰ 10 ਲੱਖ ਦਾ ਚੈੱਕ ਕੀਤਾ ਭੇਟ*

Sorry, this news is not available in your requested language. Please see here.

ਫਿਰੋਜ਼ਪੁਰ 23 ਅਗਸਤ 2021
ਵਿਧਾਇਕ ਪਿੰਕੀ ਦੀ ਅਗਵਾਈ ਹੇਠ ਫਿਰੋਜ਼ਪੁਰ ਸ਼ਹਿਰ ਦੇ ਸਰਬ ਪੱਖੀ ਵਿਕਾਸ ਕਾਰਜਾਂ ਲਈ ਸ਼ਹਿਰੀ ਹਲਕੇ ਦੇ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ‘ਤੇ ਹੋਰ ਅੱਗੇ ਲਿਜਾਣ ਹਿੱਤ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਵਿਕਾਸ ਕਾਰਜਾਂ ਦੀ ਇਸੇ ਲੜੀ ਤਹਿਤ ਅੱਜ ਚੇਅਰਮੈਨ ਬਲਾਕ ਸੰਮਤੀ ਸ੍ਰ. ਬਲਬੀਰ ਸਿੰਘ ਬਾਠ ਤੇ ਚੇਅਰਮੈਨ ਮਾਰਕੀਟ ਕਮੇਟੀ ਸ੍ਰ. ਸੁਖਵਿੰਦਰ ਸਿੰਘ ਅਟਾਰੀ ਵੱਲੋਂ ਪਿੰਡ ਮਸਤੇ ਕੇ ਦੇ ਸਰਪੰਚ ਅੰਗਰੇਜ਼ ਸਿੰਘ ਤੇ ਹੋਰ ਮੈਂਬਰ ਪੰਚਾਇਤਾਂ ਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ।
ਇਸ ਮੌਕੇ ਸ੍ਰ. ਬਲਬੀਰ ਸਿੰਘ ਬਾਠ ਨੇ ਕਿਹਾ ਕਿ ਸ੍ਰ. ਪਰਮਿੰਦਰ ਸਿੰਘ ਪਿੰਕੀ ਹਲਕੇ ਦੇ ਸਰਬ ਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਉਹ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਚੈੱਕ ਸੌਂਪਦਿਆਂ ਕਿਹਾ ਕੇ ਇਸ ਰਾਸ਼ੀ ਨੂੰ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਵਾਉਣ, ਨਾਲੀਆਂ ਦੀ ਮੁਰੰਮਤ ਤੇ ਪਿੰਡ ਦੀ ਦਿੱਖ ਨੂੰ ਹੋਰ ਸੋਹਣਾ ਬਣਾਉਣ ਲਈ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਪਿੰਡਾਂ ਦੇ ਸਾਰੇ ਵਿਕਾਸ ਕਾਰਜ ਬਿਨਾਂ ਪੱਖਪਾਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣ ਦੀ ਆਪਣੀ ਪਾਰਟੀ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।
ਇਸ ਮੌਕੇ ਸਰਪੰਚ ਇਕਬਾਲ ਸਿੰਘ , ਸਾਬਕਾ ਚੇਅਰਮੈਨ ਕਸ਼ਮੀਰ ਸਿੰਘ , ਸਕੱਤਰ ਗੁਰਵਿੰਦਰ ਸਿੰਘ, ਬੁੱਧ ਸਿੰਘ, ਸੰਦੀਪ ਸਿੰਘ, ਰੇਸ਼ਮ ਸਿੰਘ, ਜੁਗਰਾਜ ਸਿੰਘ, ਮਲਕੀਤ ਸਿੰਘ ਅਤੇ ਤਲਵਿੰਦਰ ਸਿੰਘ ਉੱਪਲ ਵੀ ਹਾਜ਼ਰ ਸਨ।